ਬੁੰਦੇਸਲੀਗਾ ਤੋਂ ਬਾਅਦ ਲਾ ਲਿਗਾ ਦੀ ਹੋਵੇਗੀ ਸ਼ੁਰੂਆਤ, ਸਪੇਨ ਦੇ PM ਨੇ ਕੀਤਾ ਐਲਾਨ

05/24/2020 12:58:27 PM

ਸਪੋਰਟਸ ਡੈਸਕ : ਕੋਰੋਨਾ ਵਾਇਰਸ ਮਹਾਮਾਰੀ ਦੀ ਵਜ੍ਹਾ ਕਾਰਨ ਖੇਡ ਦੀ ਦੁਨੀਆ ਠੱਪ ਹੋ ਗਈ ਸੀ। ਕੌਮਾਂਤਰੀ ਪੱਧਰ 'ਤੇ ਹੀ ਨਹੀਂ ਸਗੋਂ ਘਰੇਲੂ ਖੇਡਾਂ ਵੀ ਦੋ -ਤਿੰਨ ਮਹੀਨਿਆਂ ਤਕ ਨਹੀਂ ਹੋ ਸਕਦੀਆਂ ਸਨ ਪਰ ਹੁਣ ਕੋਰੋਨਾ ਵਾਇਰਸ ਦੀ ਰਫਤਾਰ ਘਟਦੀ ਦਿਸ ਰਹੀ ਹੈ। ਕਈ ਸਥਾਨਾਂ 'ਤੇ ਕ੍ਰਿਕਟ ਤੇ ਫੁੱਟਬਾਲ ਲੀਗ ਸ਼ੁਰੂ ਹੋ ਗਈ ਹੈ। ਇਸ ਸੂਚੀ 'ਚ ਹੁਣ ਸਪੇਨ ਦੀ ਫੇਮਸ ਫੁੱਟਬਾਲ ਲੀਗ ਲਾ ਲੀਗ ਦੀ ਵੀ ਸ਼ੁਰੂਆਤ ਹੋਣ ਜਾ ਰਹੀ ਹੈ ਜਿਸ ਦਾ ਅਧਿਕਾਰਤ ਐਲਾਨ ਹੋ ਗਿਆ ਹੈ।

PunjabKesari

ਕੋਰੋਨਾ ਵਾਇਰਸ ਦੌਰਾਨ ਸਪੇਨ ਦੀ ਫੁੱਟਬਾਲ ਲੀਗ ਲਾ ਲੀਗਾ ਦੀ ਸ਼ੁਰੂਆਤ 8 ਜੂਨ ਤੋਂ ਹੋ ਰਹੀ ਹੈ। ਲਾ ਲੀਗਾ ਦਾ ਆਗਾਜ਼ ਫਿਰ ਤੋਂ ਹੋਣ ਦੀ ਜਾਣਕਾਰੀ ਖ਼ੁਦ ਸਪੇਨ ਦੇ ਪ੍ਰਧਾਨ ਮੰਤਰੀ ਨੇ ਦਿੱਤੀ ਹੈ। ਸਪੇਨ ਦੇ ਪ੍ਰਧਾਨ ਮੰਤਰੀ ਪੇਡਰੋ ਸਾਂਚੇਜ ਨੇ ਸ਼ਨੀਵਾਰ ਨੂੰ ਕਿਹਾ ਹੈ ਕਿ ਲਾ ਲੀਗਾ ਦੀ ਸ਼ੁਰੂਆਤ 8 ਵਜੇ ਜੂਨ ਤੋਂ ਹੋਵੇਗੀ। ਇਸ ਤਰ੍ਹਾਂ ਤਿੰਨ ਮਹੀਨਿਆਂ ਬਾਅਦ ਸਪੇਨ 'ਚ ਖੇਡਾਂ ਦੀ ਸ਼ੁਰੂਆਤ ਹੋਵੇਗੀ ਕਿਉਂਕਿ ਸਪੇਨ 'ਚ ਸਾਰੇ ਤਰ੍ਹਾਂ ਦੇ ਟੂਰਨਾਮੈਂਟ 12 ਮਾਰਚ ਤੋਂ ਬੰਦ ਹਨ ਤੇ ਇਸ ਦੌਰਾਨ ਖੇਡ ਜਗਤ ਨੂੰ ਕਾਫੀ ਨੁਕਸਾਨ ਹੋਇਆ ਹੈ। ਕਿਉਂਕਿ ਸਪੇਨ 'ਚ ਕੋਰੋਨਾ ਵਾਇਰਸ ਨੇ ਕਾਫੀ ਤਬਾਹੀ ਮਚਾਈ ਹੈ। ਇਸ ਦੌਰਾਨ ਪ੍ਰਬੰਧਕਾਂ ਨੇ ਫੈਸਲਾ ਕੀਤਾ ਹੈ ਕਿ ਇਸ ਲੀਗ ਦੇ ਬਾਕੀ ਬਚੇ ਮੈਚਾਂ ਦਾ ਆਯੋਜਨ ਬੰਦ ਦਰਵਾਜ਼ੇ ਦੇ ਪਿੱਛੇ ਭਾਵ ਕਿ ਬਿਨਾਂ ਦਰਸ਼ਕਾਂ ਦੇ ਹੋਵੇਗਾ। ਅਜਿਹੇ 'ਚ ਲਾਈਵ ਬ੍ਰਾਡਕਾਸਟਿੰਗ ਰਾਹੀਂ ਲੋਕ ਲਾਈਵ ਫੁੱਟਬਾਲ ਮੈਚਾਂ ਦੀ ਆਨੰਦ ਉੱਠਾ ਸਕਣਗੇ ਕਿਉਂਕਿ ਸਪੇਨ 'ਚ ਹਾਲੇ ਹਾਲਾਤ ਠੀਕ ਨਹੀਂ ਹੈ। ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਦੇਸ਼ਾਂ 'ਚ ਸਪੇਨ ਟਾਪ 5 'ਚ ਬਣਿਆ ਹੋਇਆ ਹੈ ਕਿਉਂਕਿ ਕਾਫੀ ਗਿਣਤੀ 'ਚ ਲੋਕਾਂ ਦੀ ਮੌਤ ਹੋਈ ਹੈ।

ਸਪੇਨ ਦੀ ਗੱਲ ਕਰੀਏ ਤਾਂ ਇੱਥੇ 2 ਲੱਖ 52 ਹਜ਼ਾਰ ਤੋਂ ਜ਼ਿਆਦਾ ਮਾਮਲੇ ਕੋਰੋਨਾ ਵਾਇਰਸ ਨਾਲ ਜੁੜੇ ਹੋਏ ਹਨ। ਜਿਨ੍ਹਾਂ 'ਚ 28 ਹਜ਼ਾਰ 6 ਸੌ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ। ਹਾਲਾਂਕਿ ਸਪੇਨ 'ਚ ਡੇਢ ਲੱਖ ਲੋਕ ਕੋਰੋਨਾ ਵਾਇਰਸ ਤੋਂ ਉੱਭਰ ਚੁੱਕੇ ਹਨ ਪਰ ਹਾਲੇ ਵੀ ਆਏ ਦਿਨ ਨਵੇਂ ਕੇਸ ਸਾਹਮਣੇ ਆ ਰਹੇ ਹਨ।


Ranjit

Content Editor

Related News