ਬੁਮਰਾਹ ਤੋਂ ਬਾਅਦ ਅਜਿੰਕਿਆ ਰਹਾਣੇ ਨੇ ਵੀ ਬੰਨ੍ਹਵਾਈ ਰੱਖੜੀ

Wednesday, Aug 14, 2019 - 09:22 PM (IST)

ਬੁਮਰਾਹ ਤੋਂ ਬਾਅਦ ਅਜਿੰਕਿਆ ਰਹਾਣੇ ਨੇ ਵੀ ਬੰਨ੍ਹਵਾਈ ਰੱਖੜੀ

ਨਵੀਂ ਦਿੱਲੀ— ਭਾਰਤੀ ਟੈਸਟ ਟੀਮ ਦੇ ਉਪ ਕਪਤਾਨ ਅਜਿੰਕਿਆ ਰਹਾਣੇ ਨੇ ਵਿੰਡੀਜ਼ ਦੌਰੇ ਜਾਣ ਤੋਂ ਪਹਿਲਾਂ ਰੱਖੜੀ ਦਾ ਤਿਉਹਾਰ ਮਨਾਇਆ। ਰਹਾਣੇ ਨੇ ਆਪਣੇ ਟਵਿਟਰ ਅਕਾਊਂਟ 'ਤੇ ਇਕ ਤਸਵੀਰ ਸ਼ੇਅਰ ਕੀਤੀ ਜਿਸ 'ਚ ਉਹ ਆਪਣੀ ਭੈਣ ਤੋਂ ਰੱਖੜੀ ਬੰਨ੍ਹਵਾ ਰਹੇ ਹਨ। ਰਹਾਣੇ ਨੇ ਤਸਵੀਰ ਦੇ ਨਾਲ ਲਿਖਿਆ ਕਿ ਤੁਹਾਡੇ ਭੈਣ-ਭਰਾ ਦਾ ਪਿਆਰ ਤੇ ਸਮਰਥਨ ਹੀ ਜੀਵਨ ਦੇ ਸਭ ਤੋਂ ਵਧੀਆ ਉਪਹਾਰ ਹੈ। ਇਸ ਤੋਂ ਪਹਿਲਾਂ ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਵੀ ਰੱਖੜੀ ਦਾ ਤਿਉਹਾਰ ਮਨਾਉਂਦੇ ਹੋਏ ਆਪਣੀ ਭੈਣ ਦੇ ਨਾਲ ਰੱਖੜੀ ਬੰਨਣ ਦੀ ਤਸਵੀਰ ਸ਼ੇਅਰ ਕੀਤੀ ਸੀ।
ਜ਼ਿਕਰਯੋਗ ਹੈ ਕਿ ਭਾਰਤੀ ਟੀਮ ਨੇ ਵਿੰਡੀਜ਼ ਦੌਰੇ 'ਤੇ 2 ਟੈਸਟ ਮੈਚ ਵੀ ਖੇਡਣੇ ਹਨ। ਭਾਰਤ ਤੇ ਵਿੰਡੀਜ਼ ਵਿਚਾਲੇ ਪਹਿਲਾ ਟੈਸਟ ਮੈਚ 22 ਅਗਸਤ ਤੋਂ ਸ਼ੁਰੂ ਹੋ ਰਿਹਾ ਹੈ। ਟੀ-20 'ਚ ਭਾਰਤੀ ਟੀਮ ਨੇ ਵਿੰਡੀਜ਼ ਨੂੰ 3-0 ਨਾਲ ਕਲੀਨ ਸਵੀਪ ਕੀਤਾ ਸੀ। ਜਦਕਿ ਵਨ ਡੇ ਸੀਰੀਜ਼ 'ਚ ਭਾਰਤੀ ਟੀਮ ਨੇ 1-0 ਨਾਲ ਬੜ੍ਹਤ ਬਣਾਈ ਹੋਈ ਹੈ।  


author

Gurdeep Singh

Content Editor

Related News