ਪਤਨੀ ''ਤੇ ਦੋਸ਼ ਲਗਾਉਣ ਤੋਂ ਬਾਅਦ ਬਾਕਸਰ ਆਮਿਰ ਖਾਨ ਦਾ ਇਸ ਲੜਕੀ ਦੇ ਨਾਲ ਵੀਡੀਓ ਹੋਇਆ ਵਾਇਰਲ

08/07/2017 5:13:03 PM

ਨਵੀਂ ਦਿੱਲੀ— ਪਾਕਿਸਤਾਨੀ ਮੂਲ ਦੇ ਬ੍ਰਿਟਿਸ਼ ਬਾਕਸਰ ਆਮਿਰ ਖਾਨ ਪਤਨੀ ਫਰਯਾਲ ਮਖਦੂਮ ਤੋਂ ਅਲਗ ਹੋਣ ਦੇ ਕੁਝ ਦਿਨਾਂ ਬਾਅਦ ਹੀ ਦੁਬਈ 'ਚ ਇਕ ਲੜਕੀ ਦੇ ਨਾਲ ਘੁੰਮਦੇ ਹੋਏ ਨਜ਼ਰ ਆ ਰਹੇ ਹਨ। ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ 'ਚ ਆਮਿਰ ਦੇ ਨਾਲ ਇਕ ਲੜਕੀ ਹੈ ਜੋ ਬਿਊਟੀ ਐਡਵਾਈਜ਼ਰ ਹੈ, ਇਸ ਦਾ ਨਾਂ ਗੁਲਬਹਾਰ ਬੇਕਨਜ਼ਾਰ ਹੈ।

ਇਸ ਵੀਡੀਓ 'ਚ ਆਮਿਰ ਖਾਨ ਨੇ ਕਿਹਾ ਕਿ ਮੈਂ ਦੁਬਈ 'ਚ ਇਕ ਲੜਕੀ ਦੇ ਨਾਲ ਹਾਂ ਅਤੇ ਮਜ਼ੇ ਕਰ ਰਿਹਾ ਹਾਂ। ਦਿਲਚਸਪ ਗੱਲ ਤਾਂ ਇਹ ਹੈ ਕਿ ਇਸ ਵੀਡੀਓ ਦੇ ਕੁਝ ਦੇਰ ਬਾਅਦ ਹੀ ਬੇਕਨਜ਼ਾਰ ਨੇ ਇੰਸਟਾਗ੍ਰਾਮ 'ਚ ਇਕ ਵੀਡੀਓ ਪੋਸਟ ਕੀਤੀ ਹੈ, ਜਿਸ 'ਚ ਉਨ੍ਹਾਂ ਬਾਕਸਰ ਆਮਿਰ ਖਾਨ ਦੇ ਨਾਲ ਰਾਤ ਗੁਜ਼ਾਰਨ ਦੇ ਦੋਸ਼ਾਂ ਦੇ ਬਾਰੇ 'ਚ ਕਿਹਾ ਕਿ ਇਸ 'ਚ ਸੱਚਾਈ ਨਹੀਂ ਹੈ।

ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਆਮਿਰ ਨੇ ਆਪਣੀ ਪਤਨੀ 'ਤੇ ਕਈ ਦੋਸ਼ ਲਗਾਏ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਤਨੀ ਦੇ ਕਿਸੇ ਹੋਰ ਸ਼ਖਸ ਨਾਲ ਸਬੰਧ ਹਨ। ਇਸ ਤੋਂ ਬਾਅਦ ਦੋਹਾਂ ਨੇ ਅਗਲ ਹੋਣ ਦਾ ਫੈਸਲਾ ਕੀਤਾ। ਦਰਅਸਲ, ਆਮਿਰ ਦੇ ਮੁਤਾਬਕ ਫਰਯਾਲ ਨੇ ਬ੍ਰਿਟਿਸ਼ ਬਾਕਸਰ ਐਂਥਨੀ ਜੋਸਹੁਆ ਦੇ ਲਈ ਉਸ ਦੇ ਨਾਲ ਧੋਖਾ ਕੀਤਾ ਹੈ। ਉਨ੍ਹਾਂ ਨੇ ਪਤਨੀ 'ਤੇ ਇਹ ਸਭ ਦੋਸ਼ ਲਗਾਉਂਦੇ ਹੋਏ ਕਈ ਟਵੀਟ ਵੀ ਕੀਤੇ ਸਨ।  


Related News