ਆਖਿਰ ਕੀ ਸੀ ‘ਬਾਲ ਆਫ ਦਿ ਸੈਂਚੁਰੀ’, ਜਿਸ ਤੋਂ ਸ਼ੇਨ ਵਾਰਨ ਵੀ ਹੋ ਗਏ ਸਨ ਹੈਰਾਨ

03/05/2022 7:11:04 PM

ਨਵੀਂ ਦਿੱਲੀ—ਆਸਟ੍ਰੇਲੀਆ ਦੇ ਮਹਾਨ ਲੈੱਗ ਸਪਿਨਰ ਸ਼ੇਨ ਵਾਰਨ ਪਹਿਲੀ ਵਾਰ 1992 ’ਚ ਸੁਰਖੀਆਂ ’ਚ ਆਏ ਸਨ। ਵਾਰਨ ਨੇ 15 ਸਾਲ ਪਹਿਲਾਂ ਆਪਣਾ ਆਖ਼ਰੀ ਟੈਸਟ ਮੈਚ ਖੇਡਿਆ ਸੀ ਪਰ ਅੱਜ ਵੀ ਲੈੱਗ ਸਪਿਨ ਬਾਦਸ਼ਾਹ ਵੱਲੋਂ ਸੁੱਟੀ ਗਈ ‘ਬਾਲ ਆਫ਼ ਦਿ ਸੈਂਚੁਰੀ’ ਕ੍ਰਿਕਟ ਪ੍ਰਸ਼ੰਸਕਾਂ ਲਈ ਯਾਦਗਾਰ ਹੈ। ਸ਼ੇਨ ਵਾਰਨ ਟੈਸਟ ਕ੍ਰਿਕਟ ’ਚ 700 ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਦੁਨੀਆ ਦੇ ਇਕਲੌਤੇ ਲੈੱਗ ਸਪਿਨਰ ਹਨ। ਵਾਰਨ ਨੇ 30 ਸਾਲ ਪਹਿਲਾਂ ਇੰਗਲੈਂਡ ਦੇ ਖ਼ਿਲਾਫ਼ ਮਾਨਚੈਸਟਰ ’ਚ ਏਸ਼ੇਜ਼ ਸੀਰੀਜ਼ ਦੇ ਟੈਸਟ ਮੈਚ ’ਚ ਇੰਗਲੈਂਡ ਦੇ ਬੱਲੇਬਾਜ਼ ਮਾਈਕ ਗੈਟਿੰਗ ਨੂੰ ਕਲੀਨ ਬੋਲਡ ਕਰਕੇ ਦੁਨੀਆ ਨੂੰ ਹੈਰਾਨ ਕਰ ਦਿੱਤਾ ਸੀ। ਵਾਰਨ ਵੱਲੋਂ ਸੁੱਟੀ ਗਈ ਜਾਦੂਈ ਗੇਂਦ ਗੈਟਿੰਗ ਦੇ ਆਫ-ਸਟੰਪ ਨਾਲ ਟਕਰਾਉਣ ਲਈ 90 ਡਿਗਰੀ ਘੁੰਮ ਗਈ ਸੀ। ਸ਼ੇਨ ਵਾਰਨ ਨੇ 1992 ’ਚ ਸਿਡਨੀ ’ਚ ਭਾਰਤ ਦੇ ਖ਼ਿਲਾਫ਼ ਆਪਣਾ ਟੈਸਟ ਡੈਬਿਊ ਕੀਤਾ ਸੀ। ਉਹ ਆਪਣੇ ਪਹਿਲੇ ਟੈਸਟ ’ਚ ਜ਼ਿਆਦਾ ਕੁਝ ਨਹੀਂ ਕਰ ਸਕੇ ਅਤੇ ਸਿਰਫ ਇਕ ਵਿਕਟ ਹੀ ਲਈ।

ਇਹ ਵੀ ਪੜ੍ਹੋ : ਭਾਰਤੀ ਟੀਮ ਨੇ ਵਿਰਾਟ ਨੂੰ ਦਿੱਤਾ ‘ਗਾਰਡ ਆਫ ਆਨਰ’, ਕੋਹਲੀ ਨੇ ਦਿੱਤੀ ਇਹ ਪ੍ਰਤੀਕਿਰਿਆ

PunjabKesari

1993 ਦੀ ਏਸ਼ੇਜ਼ ਸੀਰੀਜ਼ ਤੋਂ ਪਹਿਲਾਂ ਵਾਰਨ (11 ਟੈਸਟਾਂ ’ਚ 32 ਵਿਕਟਾਂ) ਨੂੰ ਇਕ ਔਸਤ ਲੈੱਗ ਸਪਿਨਰ ਮੰਨਿਆ ਜਾਂਦਾ ਸੀ। ਵਾਰਨ ਨੇ 1992 ਦੇ ਬਾਕਸਿੰਗ-ਡੇ ਟੈਸਟ ’ਚ ਵੈਸਟਇੰਡੀਜ਼ ਦੇ ਖ਼ਿਲਾਫ਼ 52 ਦੌੜਾਂ ਦੇ 7 ਵਿਕਟਾਂ ਲਈਆਂ ਸਨ। ਉਨ੍ਹਾਂ ਦੀ ਅਸਲੀ ਪ੍ਰਤਿਭਾ 1993 ਦੀ ਏਸ਼ੇਜ਼ ਸੀਰੀਜ਼ ’ਚ ਸਾਹਮਣੇ ਆਈ ਸੀ। ਉਨ੍ਹਾਂ ਨੇ ਆਪਣੀ ਪਹਿਲੀ ਏਸ਼ੇਜ਼ ਸੀਰੀਜ਼ ’ਚ 5 ਟੈਸਟ ਮੈਚਾਂ ’ਚ 29 ਵਿਕਟਾਂ ਲਈਆਂ ਸਨ। 1993 ਦੇ ਏਸ਼ੇਜ਼ ਟੈਸਟ ਦੇ ਪਹਿਲੇ ਓਵਰ ’ਚ ਵਾਰਨ ਨੇ ਪਿੱਚ ਦਾ ਫਾਇਦਾ ਉਠਾਇਆ ਅਤੇ ਇਕ ਵਧੀਆ ਲੈੱਗ ਸਪਿਨ ਗੇਂਦਬਾਜ਼ੀ ਕੀਤੀ, ਜੋ ਮਾਈਕ ਗੈਟਿੰਗ ਦੇ ਲੈੱਗ-ਸਟੰਪ ਦੇ ਬਾਹਰ ਪਿੱਚ ਕੀਤੀ ਗਈ ਸੀ ਪਰ ਆਫ-ਸਟੰਪ ਦੇ ਉੱਪਰ ਜਾ ਕੇ ਲੱਗੀ। ਇਕ ਇੰਟਰਵਿਊ ’ਚ ਸ਼ੇਨ ਵਾਰਨ ਨੇ ਕਿਹਾ ਸੀ ਕਿ ਉਸ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਅਜਿਹੀ ਗੇਂਦ ਸੁੱਟ ਸਕਦਾ ਹੈ। ਉਹ ਸਿਰਫ ਲੈੱਗ ਬ੍ਰੇਕ ਗੇਂਦਬਾਜ਼ੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਗੇਂਦ 90 ਡਿਗਰੀ ਘੁੰਮ ਗਈ। ਉਹ ਵਿਸ਼ਵਾਸਯੋਗ ਨਹੀਂ ਸੀ। ਵਾਰਨ ਨੇ ‘ਬਾਲ ਆਫ ਦਿ ਸੈਂਚੁਰੀ’ ਨੂੰ ਵੀ ਆਪਣੀ ਜ਼ਿੰਦਗੀ ਦਾ ਸਭ ਤੋਂ ਖਾਸ ਪਲ ਦੱਸਿਆ ਸੀ। ਸ਼ੇਨ ਵਾਰਨ ਵਿਸ਼ਵ ਕ੍ਰਿਕਟ ਦਾ ਇਕ ਅਜਿਹਾ ਨਾਂ ਹੈ, ਜਿਸ ਨੇ ਆਪਣੀ ਗੇਂਦਬਾਜ਼ੀ ਰਾਹੀਂ ਸਪਿਨ ਦੇ ਅਰਥ ਹੀ ਬਦਲ ਦਿੱਤੇ। ਆਪਣੀ ਗੇਂਦਬਾਜ਼ੀ ਲਈ ਵਾਰਨ ਨੇ ਦੁਨੀਆ ’ਚ ਇਕ ਅਜਿਹੀ ਮਿਸਾਲ ਕਾਇਮ ਕੀਤੀ, ਜਿਸ ਨੂੰ ਕ੍ਰਿਕਟ ਦੇ ਇਤਿਹਾਸ ’ਚ ਹਮੇਸ਼ਾ ਯਾਦ ਰੱਖਿਆ ਜਾਵੇਗਾ।

PunjabKesari

ਉਨ੍ਹਾਂ ਨੇ ਖੇਡ ਦੇ ਮੈਦਾਨ ’ਤੇ ਨਾ ਸਿਰਫ਼ ਵਿਕਟਾਂ ਲਈਆਂ ਬਲਕਿ ਆਪਣੀ ਖੇਡ ਨਾਲ ਸਾਰੇ ਕ੍ਰਿਕਟ ਪ੍ਰਸ਼ੰਸਕਾਂ ਦਾ ਦਿਲ ਵੀ ਜਿੱਤ ਲਿਆ। ਕੀ ਉਨ੍ਹਾਂ ਦੀ ਬਾਲ ਆਫ ਦਿ ਸੈਂਚੁਰੀ ਨੂੰ ਕੋਈ ਭੁੱਲ ਸਕਦਾ ਹੈ ਕਦੀ? ਕੀ ਉਨ੍ਹਾਂ ਦੇ ਗੇਂਦਬਾਜ਼ੀ ਸਟਾਈਲ ਨੂੰ ਆਪਣੀ ਯਾਦ ’ਚੋਂ ਮਿਟਾ ਸਕਦਾ ਹੈ ਕੋਈ? ਅੰਕੜਿਆਂ ਦੀ ਗੱਲ ਕਰੀਏ ਤਾਂ ਉਹ ਉਸ ਵਿਚ ਵੀ ਕਿਸੇ ਤੋਂ ਘੱਟ ਨਹੀਂ ਸਨ ਅਤੇ ਉਨ੍ਹਾਂ ਦਾ ਖੇਡਣ ਦਾ ਸਟਾਈਲ, ਉਨ੍ਹਾਂ ਦੇ ਅੰਕੜੇ, ਚਾਹੇ ਉਹ ਕ੍ਰਿਕਟ ਦਾ ਕੋਈ ਵੀ ਫਾਰਮੈੱਟ ਹੋਵੇ, ਹਰ ਥਾਂ ਉਹ ਬੇਮਿਸਾਲ ਹਨ। ਸ਼ੇਨ ਵਾਰਨ ਦਾ ਜਨਮ 13 ਸਤੰਬਰ 1969 ਨੂੰ ਵਿਕਟੋਰੀਆ (ਆਸਟਰੇਲੀਆ) ’ਚ ਹੋਇਆ ਸੀ ਅਤੇ ਉਨ੍ਹਾਂ ਨੇ 4 ਮਾਰਚ 2022 ਨੂੰ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਉਨ੍ਹਾਂ ਨੇ ਆਸਟ੍ਰੇਲੀਆ ਲਈ 1992 ਤੋਂ ਲੈ ਕੇ 2007 ਤਕ ਕ੍ਰਿਕਟ ਖੇਡੀ ਤੇ ਇਸ ਦੌਰਾਨ ਉਨ੍ਹਾਂ ਦਾ ਪ੍ਰਦਰਸ਼ਨ ਲਾਜਵਾਬ ਰਿਹਾ। ਉਨ੍ਹਾਂ ਨੇ ਆਪਣੇ ਕ੍ਰਿਕਟ ਕਰੀਅਰ ਵਿਚ 145 ਟੈਸਟ ਮੈਚ ਖੇਡੇ, ਜਿਨ੍ਹਾਂ ’ਚ ਉਨ੍ਹਾਂ ਨੇ 708 ਵਿਕਟਾਂ ਲਈਆਂ ਸਨ ਤੇ ਉਨ੍ਹਾਂ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਇਕ ਮੈਚ ਵਿਚ 128 ਦੌੜਾਂ ਦੇ ਕੇ 12 ਵਿਕਟਾਂ ਰਿਹਾ ਸੀ ਤਾਂ ਉਥੇ ਹੀ ਇਕ ਪਾਰੀ ਵਿਚ 71 ਦੌੜਾਂ ਦੇ 8 ਵਿਕਟਾਂ ਰਿਹਾ ਸੀ।

ਆਸਟ੍ਰੇਲੀਆ ਦੇ ਲਈ ਟੈਸਟ ਕ੍ਰਿਕਟ ਵਿਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਦੇ ਮਾਮਲੇ ਵਿਚ ਪਹਿਲੇ ਸਥਾਨ ’ਤੇ ਹਨ ਤਾਂ ਉਥੇ ਹੀ ਉਹ ਟੈਸਟ ਵਿਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਦੇ ਮਾਮਲੇ ਵਿਚ ਦੁਨੀਆ ਵਿਚ ਦੂਸਰੇ ਨੰਬਰ ’ਤੇ ਮੌਜੂਦ ਹਨ। ਉਨ੍ਹਾਂ ਨੇ ਆਪਣੇ ਦੇਸ਼ ਦੀ ਅਗਵਾਈ 194 ਵਨ ਡੇ ਮੈਚਾਂ ’ਚ ਕੀਤੀ ਸੀ ਤੇ ਉਨ੍ਹਾਂ ਨੇ ਕੁਲ 293 ਵਿਕਟਾਂ ਲਈਆਂ ਸਨ। ਨਾਲ ਹੀ ਇਸ ਫਾਰਮੈੱਟ ਵਿਚ ਉਨ੍ਹਾਂ ਦਾ ਵਧੀਆ ਪ੍ਰਦਰਸ਼ਨ 21 ਦੌੜਾਂ ਦੇ ਕੇ 4 ਵਿਕਟਾਂ ਰਿਹਾ ਸੀ। ਸ਼ੇਨ ਵਾਰਨ ਨੇ ਆਈ. ਪੀ. ਐੱਲ. ਦੇ ਸ਼ੁਰੂਆਤੀ ਸੀਜ਼ਨ ਯਾਨੀ ਸਾਲ 2008 ਵਿਚ ਰਾਜਸਥਾਨ ਰਾਇਲਜ਼ ਨੂੰ ਪਹਿਲੀ ਵਾਰ ਇਸ ਲੀਗ ਵਿਚ ਚੈਂਪੀਅਨ ਬਣਾਇਆ ਸੀ।


Manoj

Content Editor

Related News