ਅਫਰੀਦੀ ਨੇ ਦੱਖਣੀ ਅਫਰੀਕਾ ਖਿਲਾਫ ਟੈਸਟ ’ਚੋਂ ਬਾਹਰ ਰੱਖਣ ਦੀ ਪੀ. ਸੀ. ਬੀ. ਨੂੰ ਕੀਤੀ ਬੇਨਤੀ

Wednesday, Dec 25, 2024 - 04:34 PM (IST)

ਅਫਰੀਦੀ ਨੇ ਦੱਖਣੀ ਅਫਰੀਕਾ ਖਿਲਾਫ ਟੈਸਟ ’ਚੋਂ ਬਾਹਰ ਰੱਖਣ ਦੀ ਪੀ. ਸੀ. ਬੀ. ਨੂੰ ਕੀਤੀ ਬੇਨਤੀ

ਕਰਾਚੀ- ਪਾਕਿਸਤਾਨ ਦੇ ਸਟਾਰ ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ ਨੇ ਟੀਮ ਮੈਨੇਜਮੈਂਟ ਅਤੇ ਰਾਸ਼ਟਰੀ ਚੋਣਕਰਤਾਵਾਂ ਨੂੰ ਦੱਖਣੀ ਅਫਰੀਕਾ ’ਚ ਟੈਸਟ ਮੈਚਾਂ ਲਈ ਉਸ ਦੇ ਨਾਂ ਉੱਤੇ ਵਿਚਾਰ ਨਾ ਕਰਨ ਦੀ ਬੇਨਤੀ ਕੀਤੀ ਹੈ। ਅਫਰੀਦੀ ਫਰਵਰੀ-ਮਾਰਚ ’ਚ ਹੋਣ ਵਾਲੀ ਆਈ. ਸੀ. ਸੀ. ਚੈਂਪੀਅਨਸ ਟਰਾਫੀ ਲਈ ਪੂਰੀ ਤਰ੍ਹਾਂ ਫਿੱਟ ਹੋਣ ਚਾਹੁੰਦਾ ਹੈ। ਦੱਖਣੀ ਅਫਰੀਕਾ ਖਿਲਾਫ 2 ਟੈਸਟਾਂ ਲਈ ਸ਼ਾਹੀਨ ਨੇ ਬਿਨਾਂ ਪਾਕਿਸਤਾਨੀ ਟੀਮ ਦਾ ਐਲਾਨ ਹੋਣ ’ਤੇ ਸੀਨੀਅਰ ਚੋਣਕਰਤਾਵਾਂ ਆਕਿਬ ਜਾਵੇਦ ਨੇ ਕਿਹਾ ਕਿ ਚੈਂਪੀਅਨਸ ਟਰਾਫੀ ਲਈ ਉਸ ਨੂੰ ਤਰੋ-ਤਾਜ਼ਾ ਰੱਖਣ ਦੀ ਕਵਾਇਦ ’ਚ ਕੰਮ ਮੈਨੇਜ ਕੀਤਾ ਜਾ ਰਿਹਾ ਹੈ।

ਸੂਤਰਾਂ ਨੇ ਕਿਹਾ ਕਿ ਅਸਲੀਅਤ ਇਹ ਹੈ ਕਿ ਸ਼ਾਹੀਨ ਨੇ ਖੁਦ ਬੇਨਤੀ ਕੀਤੀ ਸੀ ਕਿ ਚੈਂਪੀਅਨਸ ਟਰਾਫੀ ਤੱਕ ਟੈਸਟ ਮੈਚਾਂ ਤੋਂ ਉਸ ਨੂੰ ਬਾਹਰ ਰੱਖਿਆ ਜਾਵੇ। ਉਸ ਨੇ ਕਿਹਾ ਕਿ ਸ਼ਾਹੀਨ ਨੇ ਟੀਮ ਮੈਨੇਜਮੈਂਟ ਅਤੇ ਬੋਰਡ ਨੂੰ ਦੱਸਿਆ ਕਿ ਉਸ ਨੂੰ ਬੰਗਲਾਦੇਸ਼ ਪ੍ਰੀਮੀਅਰ ਲੀਗ ਦੀ ਇਕ ਟੀਮ ਤੋਂ ਪੇਸ਼ਕਸ਼ ਵੀ ਮਿਲੀ ਹੈ ਅਤੇ ਉਸ ਨੇ ਆਸਵੰਦ ਕੀਤਾ ਹੈ ਕਿ ਉਹ 30 ਦਸੰਬਰ ਤੋਂ 7 ਫਰਵਰੀ ਤੱਕ ਹੋਏ ਵਾਲੀ ਟੀ-20 ਲੀਗ ਦੌਰਾਨ ਕੰਮਕਾਰ ਪੂਰਾ ਕਰ ਲਵੇਗਾ।


author

Tarsem Singh

Content Editor

Related News