ਯੂ. ਪੀ. ਵਾਰੀਅਰਜ਼ ਨੇ ਅਭਿਸ਼ੇਕ ਨਾਇਰ ਨੂੰ ਬਣਾਇਆ ਟੀਮ ਦਾ ਮੁੱਖ ਕੋਚ
Saturday, Jul 26, 2025 - 11:00 AM (IST)

ਲਖਨਊ– ਯੂ. ਪੀ. ਵਾਰੀਅਰਜ਼ ਨੇ ਸਾਬਕਾ ਭਾਰਤੀ ਆਲਰਾਊਂਡਰ ਅਭਿਸ਼ੇਕ ਨਾਇਰ ਨੂੰ ਮਹਿਲਾ ਪ੍ਰੀਮੀਅਰ ਲੀਗ ਦੇ ਅਗਲੇ ਸੈਸ਼ਨ ਲਈ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ ਹੈ। ਨਾਇਰ ਦਾ ਕੋਚਿੰਗ ਦਾ ਤਜਰਬਾ ਕਾਫੀ ਚੰਗਾ ਹੈ।
ਪਹਿਲੀ ਸ਼੍ਰੇਣੀ ਕ੍ਰਿਕਟ ਵਿਚ ਮੁੰਬਈ ਦੇ ਧਾਕੜ ਖਿਡਾਰੀ ਨਾਇਰ ਨੇ 2019 ਵਿਚ ਸੰਨਿਆਸ ਲੈਣ ਤੋਂ ਪਹਿਲਾਂ ਭਾਰਤ ਲਈ 3 ਵਨ ਡੇ ਮੈਚ ਵੀ ਖੇਡੇ ਸਨ। ਉਸ ਤੋਂ ਬਾਅਦ ਉਸ ਨੇ ਕੋਚਿੰਗ ਦੀ ਦੁਨੀਆ ਵਿਚ ਪੈਰ ਰੱਖਿਆ। ਉਹ 2018 ਵਿਚ ਕੋਲਕਾਤਾ ਨਾਈਟ ਰਾਈਡਰਜ਼ ਅਕੈਡਮੀ ਦਾ ਮੁੱਖ ਕੋਚ ਸੀ ਤੇ ਫਿਰ ਉਸਦੇ ਸਹਿਯੋਗੀ ਸਟਾਫ ਵਿਚ ਸਹਾਇਕ ਕੋਚ ਦੇ ਰੂਪ ਵਿਚ ਸ਼ਾਮਲ ਹੋਇਆ।