ਅੰਪਾਇਰ ਦੇ ਟੋਪੀ ਲੈਣ ਤੋਂ ਨਾਂਹ ਕਰਨ ’ਤੇ ਨਾਰਾਜ਼ ਹੋਏ ਅਫਰੀਦੀ

Wednesday, Feb 24, 2021 - 09:21 PM (IST)

ਕਰਾਚੀ– ਪਾਕਿਸਤਾਨ ਦੇ ਆਲਰਾਊਂਡਰ ਸ਼ਾਹਿਦ ਅਫਰੀਦੀ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੇ ਉਸ ਨਿਯਮ ਤੋਂ ਨਾਰਾਜ਼ ਹਨ ਜੋ ਕੋਵਿਡ-19 ਮਹਾਮਾਰੀ ਦੇ ਕਾਰਨ ਅੰਪਾਇਰਾਂ ਨੂੰ ਮੈਚ ਦੌਰਾਨ ਖਿਡਾਰੀਆਂ ਦੀ ਟੋਪੀ ਲੈਣ ਤੋਂ ਰੋਕਦਾ ਹੈ। ਪਾਕਿਸਤਾਨ ਸੁਪਰ ਲੀਗ (ਪੀ. ਐੱਸ. ਐੱਲ.) ’ਚ ਮੁਲਤਾਨ ਸੁਲਤਾਨਜ਼ ਵੱਲੋਂ ਖੇਡ ਰਹੇ ਅਫਰੀਦੀ ਪੇਸ਼ਾਵਰ ਜ਼ਾਲਮੀ ਵਿਰੁੱਧ ਮੈਚ ਦੌਰਾਨ ਉਦੋਂ ਨਾਰਾਜ਼ ਹੋ ਗਏ ਜਦ ਉਨ੍ਹਾਂ ਦੇ ਗੇਂਦਬਾਜ਼ੀ ਲਈ ਆਉਣ ’ਤੇ ਅੰਪਾਇਰ ਨੇ ਉਨ੍ਹਾਂ ਦੀ ਟੋਪੀ ਲੈਣ ਤੋਂ ਨਾਂਹ ਕਰ ਦਿੱਤੀ।


ਬੁੱਧਵਾਰ ਨੂੰ ਅਫਰੀਦੀ ਨੇ ਟਵੀਟ ਕੀਤਾ,‘ਪ੍ਰਿਯ ਆਈ. ਸੀ. ਸੀ. ਹੈਰਾਨ ਹਾਂ ਕਿ ਅੰਪਾਇਰਾਂ ਨੂੰ ਗੇਂਦਬਾਜ਼ਾਂ ਦੀ ਟੋਪੀ ਲੈਣ ਦੀ ਇਜਾਜ਼ਤ ਕਿਉਂ ਨਹੀਂ ਦਿੱਤੀ ਗਈ, ਜਦਕਿ ਉਹ ਉਸੇ ਜੈਵ ਸੁਰੱਖਿਅਤ ਮਾਹੌਲ ’ਚ ਰਹਿੰਦੇ ਹਨ, ਜਿਸ ’ਚ ਖਿਡਾਰੀ ਅਤੇ ਪ੍ਰਬੰਧਨ ਦੇ ਲੋਕ ਰਹਿੰਦੇ ਹਨ ਅਤੇ ਇਥੋਂ ਤੱਕ ਕਿ ਖੇਡ ਖਤਮ ਹੋਣ ’ਤੇ ਹੱਥ ਵੀ ਮਿਲਾਉਂਦੇ ਹਨ।’

 

ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News