ਦੱਖਣੀ ਅਫਰੀਕਾ ਨੂੰ ਲੱਗਾ ਵੱਡਾ ਝਟਕਾ, ਭਾਰਤ ਖਿਲਾਫ ਵਨ-ਡੇ ਸੀਰੀਜ਼ ਤੋਂ ਬਾਹਰ ਹੋਇਆ ਇਹ ਤੇਜ਼ ਗੇਂਦਬਾਜ਼

Saturday, Feb 29, 2020 - 11:56 AM (IST)

ਦੱਖਣੀ ਅਫਰੀਕਾ ਨੂੰ ਲੱਗਾ ਵੱਡਾ ਝਟਕਾ, ਭਾਰਤ ਖਿਲਾਫ ਵਨ-ਡੇ ਸੀਰੀਜ਼ ਤੋਂ ਬਾਹਰ ਹੋਇਆ ਇਹ ਤੇਜ਼ ਗੇਂਦਬਾਜ਼

ਸਪੋਰਟਸ ਡੈਸਕ— ਦੱਖਣੀ ਅਫਰੀਕਾ ਦਾ ਤੇਜ਼ ਗੇਂਦਬਾਜ਼ ਕੈਗਿਸੋ ਰਬਾਡਾ ਮਾਸਪੇਸ਼ੀਆਂ 'ਚ ਖਿਚਾਅ ਆ ਜਾਣ ਕਾਰਨ ਭਾਰਤ ਖਿਲਾਫ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਨਹੀਂ ਖੇਡ ਸਕੇਗਾ। ਇਸ ਦੇ ਨਾਲ ਹੀ ਉਹ ਆਸਟਰੇਲੀਆ ਖਿਲਾਫ ਵੀ ਵਨ-ਡੇ ਸੀਰੀਜ਼ ਤੋਂ ਬਾਹਰ ਰਹੇਗਾ। ਕ੍ਰਿਕਟ ਦੱਖਣੀ ਅਫਰੀਕਾ ਮੁਤਾਬਕ ਇਹ 24 ਸਾਲ ਦਾ ਗੇਂਦਬਾਜ ਆਸਟਰੇਲੀਆ ਖਿਲਾਫ ਬੁੱਧਵਾਰ ਨੂੰ ਆਖਰੀ ਟੀ-20 ਅੰਤਰਰਾਸ਼ਟਰੀ ਮੈਚ 'ਚ ਜ਼ਖਮੀ ਹੋ ਗਿਆ ਸੀ ਜਿਸ ਦੇ ਕਾਰਨ ਉਸ ਨੂੰ ਚਾਰ ਹਫ਼ਤੇ ਤੱਕ ਬਾਹਰ ਰਹਿਣਾ ਹੋਵੇਗਾ। PunjabKesariਦੱਖਣੀ ਅਫਰੀਕਾ ਟੀ-20 ਸੀਰੀਜ਼ 1-2 ਨਾਲ ਗੁਆਉਣ ਤੋਂ ਬਾਅਦ ਹੁਣ ਆਸਟਰੇਲੀਆ ਤੋਂ ਵਨ ਡੇ ਸੀਰੀਜ਼ ਖੇਡੇਗਾ। ਦੱਖਣੀ ਅਫਰੀਕੀ ਟੀਮ ਇਸ ਤੋਂ ਬਾਅਦ ਤਿੰਨ ਮੈਚਾਂ ਦੀ ਸੀਰੀਜ਼ ਖੇਡਣ ਲਈ ਭਾਰਤ ਦੌਰੇ 'ਤੇ ਆਵੇਗੀ ਜਿਸ ਦਾ ਪਹਿਲਾ ਮੈਚ 12 ਮਾਰਚ ਨੂੰ ਧਰਮਸ਼ਾਲਾ 'ਚ ਖੇਡਿਆ ਜਾਵੇਗਾ। ਕ੍ਰਿਕਟ ਦੱਖਣੀ ਅਫਰੀਕਾ ਨੇ ਇਸ ਦੇ ਨਾਲ ਹੀ ਐਲਾਨ ਕੀਤੇ ਸੱਜੇ ਹੱਥ ਦੇ ਬੱਲੇਬਾਜ਼ ਤੇਂਬਾ ਬਾਵੁਮਾ ਆਸਟਰੇਲੀਆ ਖਿਲਾਫ ਵਨਡੇ ਸੀਰੀਜ਼ 'ਚ ਖੇਡਣ ਲਈ ਫਿੱਟ ਹੋ ਗਿਆ ਹੈ।PunjabKesari


Related News