ਦੇਹਰਾਦੂਨ ''ਚ ਸੀਰੀਜ਼ ਖੇਡਣਗੇ ਅਫਗਾਨਿਸਤਾਨ-ਆਇਰਲੈਂਡ

Tuesday, Feb 19, 2019 - 09:57 PM (IST)

ਦੇਹਰਾਦੂਨ ''ਚ ਸੀਰੀਜ਼ ਖੇਡਣਗੇ ਅਫਗਾਨਿਸਤਾਨ-ਆਇਰਲੈਂਡ

ਨਵੀਂ ਦਿੱਲੀ— ਅਫਗਾਨਿਸਤਾਨ ਦੇਹਰਾਦੂਨ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ ਵਿਚ ਆਇਰਲੈਂਡ ਦੀ ਸੀਮਤ ਓਵਰਾਂ ਦੀ ਸੀਰੀਜ਼ ਲਈ ਮੇਜ਼ਬਾਨੀ ਕਰੇਗਾ। ਤਿੰਨ ਟੀ-20 ਤੇ ਪੰਜ ਵਨ ਡੇ ਮੈਚਾਂ ਦੀ ਸੀਰੀਜ਼ 21 ਫਰਵਰੀ ਤੋਂ 19 ਮਾਰਚ ਤਕ ਖੇਡੀ ਜਾਵੇਗੀ। ਆਇਰਲੈਂਡ ਦੇ ਲਈ ਵਿਦੇਸ਼ੀ ਦੌਰੇ 'ਤੇ ਇਹ ਪਹਿਲਾ ਟੈਸਟ ਹੋਵੇਗਾ। ਪਿਛਲੇ ਸਾਲ ਆਇਰਲੈਂਡ ਨੇ ਘਰੇਲੂ ਮੈਚ ਪਾਕਿਸਤਾਨ ਵਿਰੁੱਧ ਟੈਸਟ 'ਚ ਡੈਬਿਊ ਕੀਤਾ ਸੀ, ਜਿਸ 'ਚ ਟੀਮ ਨੂੰ 5 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਅਫਗਾਨਿਸਤਾਨ ਦਾ ਡੈਬਿਊ ਮੈਚ ਭਾਰਤ ਵਿਰੁੱਧ ਬੈਂਗਲੁਰੂ 'ਚ ਸੀ ਜਿਸ 'ਚ ਉਨ੍ਹਾਂ ਨੂੰ ਪਾਰੀ ਤੇ 262 ਦੌੜਾਂ ਦੀ ਕਰਾਰੀ ਹਾਰ ਮਿਲੀ ਸੀ।


author

Gurdeep Singh

Content Editor

Related News