ਅਫਗਾਨਿਸਤਾਨ ਨੇ ਸ਼ਹਿਜ਼ਾਦ ''ਤੇ ਲਾਇਆ ਇਕ ਸਾਲ ਦਾ ਬੈਨ

08/19/2019 9:53:12 PM

ਨਵੀਂ ਦਿੱਲੀ— ਅਫਗਾਨਿਸਤਾਨ ਕ੍ਰਿਕਟ ਬੋਰਡ ਨੇ ਟੀਮ ਦੇ ਵਿਕਟਕੀਪਰ ਬੱਲੇਬਾਜ਼ ਮੁਹੰਮਦ ਸ਼ਹਿਜ਼ਾਦ 'ਤੇ ਕ੍ਰਿਕਟ ਦੇ ਸਾਰੇ ਸਵਰੂਪਾਂ ਤੋਂ ਖੇਡ ਜ਼ਾਬਤੇ ਦੀ ਉਲੰਘਣਾ ਦੇ ਮਾਮਲੇ ਵਿਚ ਸੋਮਵਾਰ ਇਕ ਸਾਲ ਲਈ ਬੈਨ ਲਾ ਦਿੱਤਾ ਹੈ।
ਅਫਗਾਨਿਸਤਾਨ ਕ੍ਰਿਕਟ ਬੋਰਡ (ਏ. ਸੀ. ਬੀ.) ਨੇ ਬਿਆਨ ਜਾਰੀ ਕਰ ਕਿਹਾ ਕਿ ਏ. ਸੀ. ਬੀ. ਦੀ ਅਨੁਸ਼ਾਸਨ ਕਮੇਟੀ ਨੇ ਮੁਹੰਮਦ ਸ਼ਹਿਜ਼ਾਦ ਨੂੰ ਚੋਣ ਜ਼ਾਬਤਾ ਦਾ ਬਾਰ-ਬਾਰ ਉਲੰਘਣਾ ਕਰਨ ਨੂੰ ਲੈ ਕੇ ਇਕ ਸਾਲ ਦੇ ਲਈ ਕ੍ਰਿਕਟ ਦੇ ਸਾਰੇ ਸਵਰੂਪਾਂ ਤੋਂ ਮੁਅੱਤਲ ਕਰ ਦਿੱਤਾ ਹੈ। ਸ਼ਹਿਜ਼ਾਦ ਨੇ ਇਸ ਤੋਂ ਪਹਿਲਾਂ ਵੀ ਕਈ ਵਾਰ ਚੋਣ ਜ਼ਾਬਤਾ ਦੀ ਉਲੰਘਣਾ ਕੀਤੀ ਹੈ। ਸ਼ਹਿਜ਼ਾਦ ਨੇ ਕਈ ਵਾਰ ਏ. ਸੀ. ਬੀ. ਨੂੰ ਬਿਨ੍ਹਾ ਦੱਸੇ ਵਿਦੇਸ਼ ਦੀ ਯਾਤਰਾ ਕੀਤੀ ਹੈ ਤੇ ਇਸ ਦੇ ਲਈ ਉਨ੍ਹਾਂ ਨੇ ਏ. ਸੀ. ਬੀ. ਤੋਂ ਆਗਿਆ ਨਹੀਂ ਲਈ। ਏ. ਸੀ. ਬੀ. ਨੇ ਖਿਡਾਰੀਆਂ ਨੂੰ ਦੇਸ਼ 'ਚ ਹੀ ਟ੍ਰੇਨਿੰਗ ਕਿੱਟ ਤੇ ਅਭਿਆਸ ਦੇ ਲਈ ਜ਼ਰੂਰੀ ਚੀਜ਼ਾ ਮੁਹੱਈਆ ਕਰਵਾਈ ਹਨ ਤੇ ਇਸ ਦੇ ਲਈ ਕਿਸੇ ਵੀ ਖਿਡਾਰੀ ਨੂੰ ਦੂਜੇ ਦੇਸ਼ ਜਾਣ ਦੀ ਜ਼ਰੂਰ ਨਹੀਂ ਹੈ।


Gurdeep Singh

Content Editor

Related News