ਅਫਗਾਨਿਸਤਾਨ ਨੇ ਆਇਰਲੈਂਡ ਨੂੰ 21 ਦੌੜਾਂ ਨਾਲ ਹਰਾਇਆ

03/09/2020 12:10:06 AM

ਗ੍ਰੇਟਰ ਨੋਇਡਾ— ਕਪਤਾਨ ਅਗਸਰ ਅਫਗਾਨ (49) ਦੀ ਪਾਰੀ ਤੋਂ ਬਾਅਦ ਮੁਜੀਬ ਉਰ ਰਹਿਮਾਨ (38 ਦੌੜਾਂ 'ਤੇ ਤਿੰਨ ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਦੇ ਦਮ 'ਤੇ ਅਫਗਾਨਿਸਤਾਨ ਨੇ ਟੀ-20 ਅੰਤਰਰਾਸ਼ਟਰੀ ਸੀਰੀਜ਼ ਦੇ ਦੂਜੇ ਮੁਕਾਬਲੇ 'ਚ ਐਤਵਾਰ ਇੱਥੇ ਆਇਰਲੈਂਡ ਨੂੰ 21 ਦੌੜਾਂ ਨਾਲ ਹਰਾ ਦਿੱਤਾ। ਇਸਦੇ ਨਾਲ ਹੀ ਅਫਗਾਨਿਸਤਾਨ ਨੇ ਤਿੰਨ ਮੈਚਾਂ ਦੀ ਸੀਰੀਜ਼ 'ਚ 2-0 ਜੇਤੂ ਬੜ੍ਹਤ ਕਰ ਲਈ ਹੈ। ਅਫਗਾਨਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰ 'ਚ 4 ਵਿਕਟਾਂ 'ਤੇ 184 ਦੌੜਾਂ ਬਣਾਉਣ ਤੋਂ ਬਾਅਦ ਆਇਰਲੈਂਡ ਨੂੰ 6 ਵਿਕਟਾਂ 'ਤੇ 163 ਦੌੜਾਂ 'ਤੇ ਰੋਕ ਦਿੱਤਾ। ਟਾਸ ਜਿੱਤ ਕੇ ਅਫਗਾਨਿਸਤਾਨ ਨੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਹਜਰਤੁਲੱਾਹ ਜਜਾਈ (28) ਤੇ ਵਿਕਟਕੀਪਰ ਰਹਿਮਾਨੁਲਾਹ ਗੁਰਬਾਜ (35) ਨੇ ਪਹਿਲੇ ਵਿਕਟ ਲਈ 57 ਦੌੜਾਂ ਜੋੜੀਆਂ। ਹਰਫਨਮੌਲਾ ਗੁਲਬਦਿਨ ਨਾਈਬ ਨੇ ਚਾਰ ਗੇਂਦਾਂ 'ਚ 2 ਛੱਕਿਆਂ ਦੀ ਮਦਦ ਨਾਲ 13 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਨ ਉਤਰੇ ਆਇਰਲੈਂਡ ਦੇ ਲਈ ਕਪਤਾਨ ਐਂਡੀ ਬਲਬਿਰਨੀ (46) ਤੇ ਹੈਰੀ ਟੇਕਟਰ (37) ਤੋਂ ਇਲਾਵਾ ਕੋਈ ਹੋਰ ਬੱਲੇਬਾਜ਼ ਟਿੱਕ ਕੇ ਨਹੀਂ ਖੇਡ ਸਕਿਆ। ਮੈਨ ਆਫ ਦਿ ਮੈਚ ਮੁਜੀਬ ਨੇ ਚਾਰ ਓਵਰਾਂ 'ਚ 38 ਵਿਕਟਾਂ 'ਤੇ ਤਿੰਨ ਵਿਕਟਾਂ ਹਾਸਲ ਕੀਤੀਆਂ ਜਦਕਿ ਸ਼ਾਪੂਰ ਜਦਰਾਨ, ਨਾਈਬ ਤੇ ਰਾਸ਼ਿਦ ਖਾਨ ਨੇ 1-1 ਵਿਕਟ ਹਾਸਲ ਕੀਤੀ। ਸੀਰੀਜ਼ ਦਾ ਤੀਜਾ ਮੈਚ ਮੰਗਲਵਾਰ ਨੂੰ ਖੇਡਿਆ ਜਾਵੇਗਾ।

PunjabKesari


Gurdeep Singh

Content Editor

Related News