ਅਫਗਾਨਿਸਤਾਨ ਦੇ ਟੈਸਟ ਮੈਚ ਜਿੱਤਦੇ ਹੀ ਬੱਚੇ ਜਸ਼ਨ ’ਚ ਲੱਗੇ ਝੂਮਣ (ਦੇਖੋ ਵੀਡੀਓ)

Tuesday, Sep 10, 2019 - 03:25 PM (IST)

ਅਫਗਾਨਿਸਤਾਨ ਦੇ ਟੈਸਟ ਮੈਚ ਜਿੱਤਦੇ ਹੀ ਬੱਚੇ ਜਸ਼ਨ ’ਚ ਲੱਗੇ ਝੂਮਣ (ਦੇਖੋ ਵੀਡੀਓ)

ਨਵੀਂ ਦਿੱਲੀ— ਅਫਗਾਨਿਸਤਾਨ ਨੇ ਜਦੋਂ ਚੱਟੋਗ੍ਰਾਮ ਦੇ ਮੈਦਾਨ ’ਤੇ ਬੰਗਲਾਦੇਸ਼ ਨੂੰ ਇਕਮਾਤਰ ਟੈਸਟ ’ਚ 224 ਦੌੜਾਂ ਨਾਲ ਹਰਾਇਆ ਤਾਂ ਅਫਗਾਨਿਸਤਾਨ ’ਚ ਬੱਚਿਆਂ ਨੇ ਰੱਜ ਕੇ ਜਸ਼ਨ ਮਨਾਇਆ। ਦਰਅਸਲ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਇਨ੍ਹਾਂ ਦਿਨਾਂ ’ਚ ਖੂਬ ਵਾਇਰਲ ਹੈ ਜਿਸ ’ਚ ਅਫਗਾਨਿਸਤਾਨੀ ਟੀਮ ਨੂੰ ਜਿਤਦੇ ਦੇਖ ਕੇ ਅਫਗਾਨੀ ਬੱਚੇ ਝੂਮਦੇ ਨਜ਼ਰ ਆ ਰਹੇ ਹਨ। ਇਹ ਵੀਡੀਓ ਕਿਸੇ ਹੋਰ ਨੇ ਨਹੀਂ ਸਗੋਂ ਅਫਗਾਨਿਸਤਾਨ ਕ੍ਰਿਕਟ ਬੋਰਡ ਦੇ ਸਾਬਕਾ ਕਾਰਜਕਾਰੀ ਸ਼ਫੀਕ ਸਟਾਨਿਕਜਈ ਨੇ ਟਵਿੱਟਰ ’ਤੇ ਸ਼ੇਅਰ ਕੀਤਾ ਹੈ।

ਉਨ੍ਹਾਂ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ- ‘ਰਾਸ਼ਟਰ ਦੇ ਰੂਪ ’ਚ ਇਸ ਦਾ ਇਹੋ ਅਰਥ ਹੈ। ਅਫਗਾਨਿਸਤਾਨ ਟੀਮ ਨੂੰ ਬਹੁਤ ਜ਼ਿਆਦਾ ਪਿਆਰ, ਰਾਸ਼ਿਦ ਖਾਨ ਤੁਸੀਂ ਸੱਚ ’ਚ ਕ੍ਰਿਕਟ ਸੁਪਰਸਟਾਰ ਹੋ। ਮੁਹੰਮਦ ਨਬੀ ਇਸ ਤੋਂ ਬਿਹਤਰ ਤੁਹਾਡਾ ਆਖਰੀ ਟੈਸਟ ਨਹੀਂ ਹੋ ਸਕਦਾ ਹੈ।’’ ਜ਼ਿਕਰਯੋਗ ਹੈ ਕਿ ਨਬੀ ਦਾ ਇਹ ਅੰਤਿਮ ਟੈਸਟ ਮੈਚ ਸੀ। ਮੈਚ ਨੂੰ ਹੋਰ ਜ਼ਿਆਦਾ ਯਾਦਗਾਰ ਬਣਾਉਣ ਲਈ ਰਾਸ਼ਿਦ ਖਾਨ ਨੇ ਆਪਣਾ ਮੈਨ ਆਫ ਦਿ ਮੈਚ ਐਵਾਰਡ ਉਨ੍ਹਾਂ ਨੂੰ ਸਮਰਪਿਤ ਕਰ ਦਿੱਤਾ। ਅਫਗਾਨਿਸਤਾਨ ਦੀ ਜਿੱਤ ’ਚ ਰਾਸ਼ਿਦ ਖਾਨ ਦਾ ਵੱਡਾ ਰੋਲ ਸੀ। ਉਨ੍ਹਾਂ ਦੇ ਨਾਂ ਇਕ ਅਰਧ ਸੈਂਕੜੇ ਦੇ ਇਲਾਵਾ 11 ਵਿਕਟ ਦਰਜ ਸਨ। 

 

 


author

Tarsem Singh

Content Editor

Related News