AFG vs SA: ਅਫ਼ਗਾਨਿਸਤਾਨ ਨੇ ਦੱਖਣੀ ਅਫਰੀਕਾ ਤੋਂ ਜਿੱਤੀ ਵਨਡੇ ਸੀਰੀਜ਼, ਦੂਜਾ ਵਨਡੇ 177 ਦੌੜਾਂ ਨਾਲ ਜਿੱਤਿਆ

Saturday, Sep 21, 2024 - 06:06 PM (IST)

AFG vs SA: ਅਫ਼ਗਾਨਿਸਤਾਨ ਨੇ ਦੱਖਣੀ ਅਫਰੀਕਾ ਤੋਂ ਜਿੱਤੀ ਵਨਡੇ ਸੀਰੀਜ਼, ਦੂਜਾ ਵਨਡੇ 177 ਦੌੜਾਂ ਨਾਲ ਜਿੱਤਿਆ

ਸ਼ਾਰਜਾਹ : ਅਫ਼ਗਾਨਿਸਤਾਨ ਨੇ ਪਹਿਲੀ ਵਾਰ ਦੱਖਣੀ ਅਫਰੀਕਾ ਤੋਂ ਵਨਡੇ ਸੀਰੀਜ਼ ਜਿੱਤੀ ਹੈ। ਰਹਿਮਾਨਉੱਲ੍ਹਾ ਗੁਰਬਾਜ਼ ਦੇ ਸੈਂਕੜੇ (105) ਅਤੇ ਅਜ਼ਮਤੁੱਲਾ ਉਮਰਜ਼ਈ ਦੇ ਤੂਫ਼ਾਨੀ ਅਰਧ ਸੈਂਕੜੇ (ਅਜੇਤੂ 86) ਦੀ ਬਦੌਲਤ ਅਫ਼ਗਾਨਿਸਤਾਨ ਨੇ ਪਹਿਲੀ ਖੇਡ ਵਿਚ 311 ਦੌੜਾਂ ਬਣਾਈਆਂ ਸਨ। ਜਵਾਬ 'ਚ ਦੱਖਣੀ ਅਫਰੀਕਾ ਦੀ ਟੀਮ 134 ਦੌੜਾਂ 'ਤੇ ਆਲਆਊਟ ਹੋ ਗਈ। ਰਾਸ਼ਿਦ ਖਾਨ ਇਸ ਦੌਰਾਨ ਸ਼ਾਨਦਾਰ ਰਹੇ। ਉਸ ਨੇ 19 ਦੌੜਾਂ ਦੇ ਕੇ 5 ਵਿਕਟਾਂ ਲਈਆਂ। ਦੱਖਣੀ ਅਫਰੀਕਾ ਨੂੰ ਪਹਿਲਾ ਵਨਡੇ ਵੀ 6 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪਹਿਲਾਂ ਖੇਡਦਿਆਂ ਅਫਰੀਕੀ ਟੀਮ 105 ਦੌੜਾਂ 'ਤੇ ਆਲਆਊਟ ਹੋ ਗਈ। ਜਵਾਬ 'ਚ ਅਫਗਾਨਿਸਤਾਨ ਨੇ ਚਾਰ ਵਿਕਟਾਂ ਗੁਆ ਕੇ ਜਿੱਤ ਦਰਜ ਕੀਤੀ।

ਅਫ਼ਗਾਨਿਸਤਾਨ : 311/4 (50 ਓਵਰ)
ਅਫ਼ਗਾਨਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਰਹਿਮਾਨੁੱਲਾ ਗੁਰਬਾਜ਼ ਅਤੇ ਰਿਆਜ਼ ਹਸਨ ਨੇ ਪਹਿਲੀ ਵਿਕਟ ਲਈ 88 ਦੌੜਾਂ ਜੋੜੀਆਂ। ਐਡਮ ਮਾਰਕਰਮ ਨੇ 18ਵੇਂ ਓਵਰ ਵਿਚ ਰਿਆਜ਼ ਹਸਨ (29) ਨੂੰ ਆਊਟ ਕਰਕੇ ਇਸ ਸਾਂਝੇਦਾਰੀ ਨੂੰ ਤੋੜਿਆ। ਰਹਿਮਤ ਸ਼ਾਹ ਨੇ ਰਹਿਮਾਨਉੱਲ੍ਹਾ ਗੁਰਬਾਜ਼ ਨਾਲ ਦੂਜੀ ਵਿਕਟ ਲਈ 99 ਦੌੜਾਂ ਜੋੜੀਆਂ। ਰਹਿਮਤ ਸ਼ਾਹ ਨੇ 50 ਦੌੜਾਂ ਬਣਾਈਆਂ। ਓਮਰਜ਼ਈ ਨੇ 50 ਗੇਂਦਾਂ ਵਿਚ ਪੰਜ ਚੌਕੇ ਅਤੇ ਛੇ ਛੱਕੇ ਜੜੇ (ਅਜੇਤੂ 86) ਦੌੜਾਂ ਦੀ ਪਾਰੀ ਖੇਡੀ। ਰਹਿਮਾਨਉੱਲ੍ਹਾ ਗੁਰਬਾਜ਼ ਨੇ 110 ਗੇਂਦਾਂ 'ਤੇ 10 ਚੌਕੇ ਅਤੇ 3 ਛੱਕੇ ਲਗਾ ਕੇ (105) ਦੌੜਾਂ ਬਣਾਈਆਂ। ਅਫਗਾਨਿਸਤਾਨ ਨੇ ਨਿਰਧਾਰਿਤ 50 ਓਵਰਾਂ 'ਚ 4 ਵਿਕਟਾਂ 'ਤੇ 311 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਲਈ ਲੂੰਗੀ ਐਨਗਿਡੀ, ਨੰਦਰੇ ਬਰਗਰ, ਐੱਨ. ਪੀਟਰ ਅਤੇ ਏਡਨ ਮਾਰਕਰਮ ਨੇ ਇਕ-ਇਕ ਬੱਲੇਬਾਜ਼ ਨੂੰ ਆਊਟ ਕੀਤਾ।

ਇਹ ਵੀ ਪੜ੍ਹੋ : IND vs BAN 1st Test 3rd Day Stumps : ਬੰਗਲਾਦੇਸ਼ 158/4, ਜਿੱਤ ਤੋਂ ਹਾਲੇ ਵੀ 357 ਦੌੜਾਂ ਦੂਰ

ਅਫ਼ਗਾਨਿਸਤਾਨ : 134/10 (34.2 ਓਵਰ)
ਟੋਨੀ ਤੇਂਬਾ ਬਾਵੁਮਾ ਦੇ ਨਾਲ ਓਪਨਿੰਗ 'ਤੇ ਆਇਆ। ਦੋਵਾਂ ਨੇ ਪਹਿਲੀ ਵਿਕਟ ਲਈ 14 ਓਵਰਾਂ ਵਿਚ 73 ਦੌੜਾਂ ਜੋੜੀਆਂ। ਟੇਂਬਾ ਨੇ 47 ਗੇਂਦਾਂ 'ਤੇ 38 ਦੌੜਾਂ ਬਣਾਈਆਂ ਜਦਕਿ ਟੋਨੀ ਨੇ 44 ਗੇਂਦਾਂ 'ਤੇ 31 ਦੌੜਾਂ ਬਣਾਈਆਂ। ਰੀਜ਼ਾ ਨੇ 17 ਦੌੜਾਂ ਬਣਾ ਕੇ ਸਕੋਰ ਨੂੰ ਅੱਗੇ ਵਧਾਇਆ ਪਰ ਏਡਨ ਮਾਰਕਰਮ 21 ਦੌੜਾਂ 'ਤੇ ਆਊਟ ਹੁੰਦੇ ਹੀ ਦੱਖਣੀ ਅਫਰੀਕਾ ਦੀ ਟੀਮ ਟੁੱਟ ਗਈ। ਅਫਰੀਕੀ ਮਿਡਲ ਆਰਡਰ 'ਚ ਟ੍ਰਿਸਟਨ ਸਟਬਸ ਨੇ 5, ਕਾਇਲ ਨੇ 2, ਵਿਆਨ ਮਲਡਰ ਨੇ 2, ਬਜੋਰਨ ਨੇ 0, ਪੀਟਰ ਨੇ 5 ਅਤੇ ਲੁੰਗੀ ਨੇ 3 ਦੌੜਾਂ ਬਣਾਈਆਂ। ਅਫਗਾਨਿਸਤਾਨ ਲਈ ਰਾਸ਼ਿਦ ਖਾਨ ਨੇ 19 ਦੌੜਾਂ 'ਤੇ 5 ਵਿਕਟਾਂ ਲਈਆਂ, ਜਦਕਿ ਖਰੋਤੇ ਨੇ 26 ਦੌੜਾਂ 'ਤੇ 4 ਵਿਕਟਾਂ ਲਈਆਂ।

ਦੋਵੇਂ ਟੀਮਾਂ ਦੀ ਪਲੇਇੰਗ 11
ਦੱਖਣੀ ਅਫਰੀਕਾ : ਰੀਜ਼ਾ ਹੈਂਡਰਿਕਸ, ਟੋਨੀ ਡੀ. ਜੋਰਜੀ, ਟੇਂਬਾ ਬਾਵੁਮਾ (ਕਪਤਾਨ), ਏਡਨ ਮਾਰਕਰਮ, ਟ੍ਰਿਸਟਨ ਸਟੱਬਸ, ਕਾਇਲ ਵੇਰੇਨ (ਡਬਲਯੂ. ਕੇ.), ਵਿਆਨ ਮੁਲਡਰ, ਬਿਜੋਰਨ ਫੋਰਟੂਯਨ, ਨੰਦਰੇ ਬਰਗਰ, ਨਕਾਬਾ ਪੀਟਰ, ਲੁੰਗੀ ਨਗਿਡੀ।
ਅਫ਼ਗਾਨਿਸਤਾਨ : ਰਹਿਮਾਨਉੱਲ੍ਹਾ ਗੁਰਬਾਜ਼ (ਵਿਕਟਕੀਪਰ), ਰਿਆਜ਼ ਹਸਨ, ਰਹਿਮਤ ਸ਼ਾਹ, ਹਸ਼ਮਤੁੱਲਾ ਸ਼ਾਹਿਦੀ (ਕਪਤਾਨ), ਅਜ਼ਮਤੁੱਲਾ ਉਮਰਜ਼ਈ, ਮੁਹੰਮਦ ਨਬੀ, ਇਕਰਾਮ ਅਲੀਖਿਲ, ਰਾਸ਼ਿਦ ਖਾਨ, ਨੰਗੇਲੀਆ ਖਰੋਤੇ, ਅੱਲ੍ਹਾ ਗਜ਼ਨਫਰ, ਫਜ਼ਲਹਕ ਫਾਰੂਕੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Sandeep Kumar

Content Editor

Related News