ਜ਼ਹੀਰ ਦੀ ਹਾਰਦਿਕ ਨੂੰ ਸਲਾਹ- ਸਬਰ ਰੱਖੇ ਤੇ ਵਾਪਸੀ ਲਈ ਜਲਦਬਾਜ਼ੀ ਨਾ ਕਰੇ
Tuesday, Feb 04, 2020 - 02:47 AM (IST)

ਮੁੰਬਈ— ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਜ਼ਹੀਰ ਖਾਨ ਨੇ ਆਲਰਾਊਂਡਰ ਹਾਰਦਿਕ ਪੰਡਯਾ ਨੂੰ ਸਬਰ ਰੱਖਣ ਦੀ ਸਲਾਹ ਦਿੱਤੀ ਹੈ ਤੇ ਕਿਹਾ ਕਿ ਉਹ ਕਮਰ ਦੀ ਸੱਟ ਤੋਂ ਵਾਪਸੀ ਕਰਨ ਵਿਚ ਜਲਦਬਾਜ਼ੀ ਨਾ ਕਰੇ। ਪੰਡਯਾ ਪਿਛਲੇ ਸਾਲ ਸਤੰਬਰ ਤੋਂ ਟੀਮ ਵਿਚੋਂ ਬਾਹਰ ਹੈ। ਅਕਤੂਬਰ ਵਿਚ ਉਸ ਦੀ ਕਮਰ ਦੇ ਹੇਠਲੇ ਹਿੱਸੇ 'ਤੇ ਸਰਜਰੀ ਹੋਈ ਸੀ। ਇਸ ਗੱਲ ਦੀ ਸੰਭਾਵਨਾ ਘੱਟ ਹੈ ਕਿ ਉਹ 29 ਮਾਰਚ ਤੋਂ ਸ਼ੁਰੂ ਹੋਣ ਵਾਲੀ ਇੰਡੀਅਨ ਪ੍ਰੀਮੀਅਰ ਲੀਗ ਤੋਂ ਪਹਿਲਾਂ ਵਾਪਸੀ ਕਰੇ।
ਆਪਣੇ ਕਰੀਅਰ ਵਿਚ ਕਈ ਸੱਟਾਂ ਤੋਂ ਪ੍ਰੇਸ਼ਾਨ ਰਹੇ ਜ਼ਹੀਰ ਨੇ ਕਿਹਾ, ''ਮੁੰਬਈ ਇੰਡੀਅਨਜ਼ ਲਈ ਆਈ. ਪੀ. ਐੱਲ. ਵਿਚ ਅਜੇ ਕਾਫੀ ਸਮਾਂ ਹੈ ਤੇ ਹਾਰਦਿਕ ਨੂੰ ਆਪਣਾ ਸਮਾਂ ਲੈਣਾ ਚਾਹੀਦਾ ਹੈ ਤੇ 120 ਫੀਸਦੀ ਦੀ ਫਿਟਨੈੱਸ ਦੇ ਨਾਲ ਵਾਪਸੀ ਕਰਨੀ ਚਾਹੀਦੀ ਹੈ। ਮੈਂ ਇਸ ਨੂੰ ਆਪਣੇ ਤਜਰਬੇ ਨਾਲ ਕਹਿ ਸਕਦਾ ਹਾਂ।'' ਜਦੋ ਕੋਈ ਜ਼ਖਮੀ ਹੁੰਦਾ ਹੈ ਤਾਂ ਉਹ ਵਾਪਸੀ ਦੇ ਬਾਰੇ 'ਚ ਨਹੀਂ ਹੁੰਦਾ ਬਲਕਿ ਤੁਸੀਂ ਕਿੰਝ ਵਾਪਸੀ ਕਰਦੇ 'ਚ ਨਹੀਂ ਹੁੰਦਾ, ਇਸ 'ਤੇ ਨਿਰਭਰ ਕਰਦਾ ਹੈ।