ਅਡਵਾਨੀ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਪਾਕਿਸਤਾਨ ਨੂੰ ਹਰਾ ਕੇ ਏਸ਼ੀਆਈ ਸਨੂਕਰ ਚੈਂਪੀਅਨਸ਼ਿਪ ਜਿੱਤੀ

Wednesday, Jul 05, 2017 - 05:47 PM (IST)

ਅਡਵਾਨੀ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਪਾਕਿਸਤਾਨ ਨੂੰ ਹਰਾ ਕੇ ਏਸ਼ੀਆਈ ਸਨੂਕਰ ਚੈਂਪੀਅਨਸ਼ਿਪ ਜਿੱਤੀ

ਬਿਸ਼ਕੇਕ (ਕਿਰਗਿਸਤਾਨ)— ਭਾਰਤ ਦੇ ਚੋਟੀ ਦੇ ਕਿਊ ਖਿਡਾਰੀ ਪੰਕਜ ਅਡਵਾਨੀ ਨੇ ਅੱਜ ਇੱਥੇ ਲਕਸ਼ਮਣ ਰਾਵਤ ਦੇ ਨਾਲ ਮਿਲ ਕੇ ਫਾਈਨਲ 'ਚ ਪਾਕਿਸਤਾਨ ਨੂੰ ਹਰਾ ਕੇ ਏਸ਼ੀਆਈ ਟੀਮ ਸਨੂਕਰ ਚੈਂਪੀਅਨਸ਼ਿਪ ਆਪਣੇ ਨਾਂ ਕੀਤੀ।

ਅਡਵਾਨੀ ਨੇ ਸਭ ਤੋਂ ਪਹਿਲਾਂ ਮੁਹੰਮਦ ਬਿਲਾਲ ਦੇ ਖਿਲਾਫ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪਾਕਿਸਤਾਨੀ ਖਿਡਾਰੀ ਨੇ ਅਡਵਾਨੀ ਦੇ ਫਾਊਲ ਤੋਂ ਪਹਿਲਾ ਅੰਕ ਹਾਸਲ ਕੀਤਾ ਪਰ ਭਾਰਤੀ ਨੇ 83 ਦੇ ਸ਼ਾਨਦਾਰ ਬ੍ਰੇਕ ਤੋਂ ਵਾਪਸੀ ਕਰਦੇ ਹੋਏ ਬੈਸਟ- ਆਫ-ਫਾਈਵ ਫਾਈਨਲ 'ਚ ਪਹਿਲਾ ਫ੍ਰੇਮ ਆਪਣੇ ਨਾਂ ਕੀਤਾ। ਜਦਕਿ ਉਨ੍ਹਾਂ ਦੇ ਸਾਥੀ ਰਾਵਤ ਨੇ ਵੀ ਇਸੇ ਤਰ੍ਹਾਂ ਦਾ ਸਰਵਸ਼ੇਸ਼ਠ ਪ੍ਰਦਰਸ਼ਨ ਕੀਤਾ ਅਤੇ ਨਿਰਾਸ਼ ਨਹੀਂ ਕੀਤਾ। ਉਸ ਨੇ ਮੌਕੇ ਦਾ ਪੂਰਾ ਲਾਹਾ ਲੈਂਦੇ ਹੋਏ ਬਾਬਰ ਮਸੀਹ ਨੂੰ ਹਰਾਇਆ। ਵਾਈਟਵਾਸ਼ ਕਰਨ ਦੇ ਲਈ ਭਾਰਤੀ ਜੋੜੀ ਨੂੰ ਇਹੋ ਪ੍ਰਦਰਸ਼ਨ ਡਬਲਜ਼ 'ਚ ਵੀ ਜਾਰੀ ਰਖਣ ਦੀ ਜ਼ਰੂਰਤ ਸੀ ਪਰ ਪਾਕਿਸਤਾਨੀ ਜੋੜੀ ਨੇ 0-2 ਤੋਂ ਪਿੱਛੜਨ ਦੇ ਬਾਵਜੂਦ ਚੰਗੀ ਖੇਡ ਦਿਖਾਈ। ਪਰ ਭਾਰਤੀਆਂ ਅੱਗੇ ਉਨ੍ਹਾਂ ਦੀ ਇਕ ਨਾ ਚਲੀ ਜਿਨ੍ਹਾਂ ਨੇ 3-0 ਨਾਲ ਜਿੱਤ ਦਰਜ ਕੀਤੀ।

ਅਡਵਾਨੀ ਇਕਮਾਤਰ ਖਿਡਾਰੀ ਰਹੇ ਜਿਨ੍ਹਾਂ ਨੂੰ ਟੀਮ ਮੁਕਾਬਲੇ 'ਚ ਇਕ ਵੀ ਨਿੱਜੀ ਮੈਚ 'ਚ ਹਾਰ ਦਾ ਮੂੰਹ ਨਹੀਂ ਦੇਖਣਾ ਪਿਆ। ਭਾਰਤ ਏ ਦੀ ਟੀਮ 'ਚ ਮਲਕੀਤ ਸਿੰਘ ਵੀ ਸ਼ਾਮਲ ਸਨ ਜਿਨ੍ਹਾਂ ਦੇ ਕੋਚ ਅਸ਼ੋਕ ਸ਼ਾਂਡੀਲਯ ਹੈ। ਇਹ ਅਡਵਾਨੀ ਦਾ ਇਸ ਸੈਸ਼ਨ ਦਾ ਦੂਜਾ ਏਸ਼ੀਆਈ ਜਦਕਿ ਓਵਰਆਲ ਅਠਵਾਂ (6 ਬਿਲੀਅਰਡਸ, ਇਕ 6-ਰੈੱਡ ਅਤੇ ਇਕ ਟੀਮ ਸਨੂਕਰ) ਖਿਤਾਬ ਹੈ ਜਦਕਿ ਰਾਵਤ ਅਤੇ ਸਿੰਘ ਦੇ ਲਈ ਇਹ ਪਹਿਲੀ ਟਰਾਫੀ ਹੈ।


Related News