ਆਡਵਾਨੀ ਨੇ ਦੂਜੇ ਦਿਨ ਵੀ ਜੇਤੂ ਮੁਹਿੰਮ ਜਾਰੀ ਰੱਖੀ
Tuesday, Mar 20, 2018 - 05:27 PM (IST)

ਯਾਂਗੂਨ, (ਬਿਊਰੋ)— ਕਈ ਵਾਰ ਦੇ ਵਿਸ਼ਵ ਚੈਂਪੀਅਨ ਪੰਕਜ ਆਡਵਾਨੀ ਨੇ 17ਵੀਂ ਏਸ਼ੀਆਈ ਬਿਲੀਅਰਡਸ ਚੈਂਪੀਅਨਸ਼ਿਪ ਦੇ ਦੂਜੇ ਰਾਊਂਡ ਰਾਬਿਨ ਮੈਚ 'ਚ ਵਿਰੋਧੀ ਯਾਮਾਂ ਨੂੰ 4-1 ਨਾਲ ਹਰਾ ਦਿੱਤਾ।
ਮਹਿਲਾ ਵਰਗ 'ਚ ਏਸ਼ੀਆਈ ਸਨੂਕਰ ਚੈਂਪੀਅਨ ਵਿੱਦਿਆ ਪਿੱਲੈ ਨੇ ਇਰਾਨ ਦੀ ਅਕਰਮ ਮੋਹਮਦੀ ਨੂੰ 2-1 ਨਾਲ ਹਰਾ ਕੇ ਦੂਜੀ ਜਿੱਤ ਦਰਜ ਕੀਤੀ। ਅਮੀ ਕਮਾਨੀ ਨੇ ਈਰਾਨ ਦੀ ਪਰੀਸਾ ਡੀ ਨੂੰ 2-0 ਨਾਲ ਹਰਾਇਆ ਜਦਕਿ ਵਰਸ਼ਾ ਸੰਜੀਵ ਨੇ ਇੰਡਨੇਸ਼ੀਆ ਦੀ ਰਿਨੀ ਏ.ਐੱਨ. ਨੂੰ 2-0 ਨਾਲ ਹਰਾਇਆ। ਅੰਡਰ 21 ਵਰਗ 'ਚ ਭਾਰਤ ਦੇ ਸ਼ੋਏਬ ਖਾਨ ਨੇ ਹਾਂਗਕਾਂਗ ਦੇ ਚਿੰਗ ਚਿਊ ਪੂਨ ਨੂੰ 4-2 ਨਾਲ ਹਰਾਇਆ।