ਆਦਿੱਤਿਆ ਮੇਹਤਾ ਨੇ ਰਾਸ਼ਟਰੀ ਸਨੂਕਰ ਚੈਂਪੀਅਨਸ਼ਿਪ ਜਿੱਤੀ

02/10/2020 5:06:17 PM

ਪੁਣੇ : ਧਾਕੜ ਕਿਊ ਖਿਡਾਰੀ ਆਦਿੱਤਿਆ ਮੇਹਤਾ ਨੇ ਕਈ ਵਾਰ ਵਰਲਡ ਚੈਂਪੀਅਨ ਪੰਕਜ ਆਡਵਾਣੀ ਨੂੰ ਫਾਈਨਲ ਵਿਚ 6-2 ਨਾਲ ਹਰਾ ਕੇ ਇੱਥੇ ਰਾਸ਼ਟਰੀ ਸਨੂਕਰ ਚੈਂਪੀਅਨਸ਼ਿਪ ਜਿੱਤ ਲਈ। ਪੈਟ੍ਰੋਲੀਅਮ ਖੇਡ ਪ੍ਰਮੋਸ਼ਨ ਬੋਰਡ ਦੀ ਨੁਮਾਇੰਦਗੀ ਕਰ ਰਹੇ ਮਿਹਤਾ ਨੇ ਐਤਵਾਰ ਰਾਤ ਹੋਏ ਮੁਕਾਬਲੇ ਵਿਚ ਪਹਿਲਾ ਫ੍ਰੇਮ 103-17 ਨਾਲ ਜਿੱਤਿਆ। ਆਡਵਾਣੀ ਨੇ ਅਗਲੇ 2 ਫ੍ਰੇਮ 58-50 ਅਤੇ 48-47 ਨਾਲ ਜਿੱਤ ਕੇ ਵਾਪਸੀ ਕੀਤੀ। ਮਿਹਤਾ ਨੇ ਹਾਲਾਂਕਿ 1-2 ਨਾਲ ਪਛੜਨ ਤੋਂ ਬਾਅਦ ਅਗਲੇ 4 ਫ੍ਰੇਮ ਜਿੱਤ ਕੇ ਬੈਸਟ ਆਫ 11 ਦਾ ਮੁਕਾਬਲਾ 6-2 ਨਾਲ ਜਿੱਤ ਲਿਆ। ਮਿਹਤਾ ਸਨੂਕਰ ਫਾਈਨਲ ਵਿਚ ਕਰਨਾਟਕ ਦੀ ਵਿੱਦਿਆ ਪਿੱਲੈ ਨੇ ਮੱਧ ਪ੍ਰਦੇਸ਼ ਦੀ ਐਮੀ ਕਮਾਨੀ ਨੂੰ 3-2 ਨਾਲ ਹਰਾ ਕੇ ਆਪਣੇ ਖਿਤਾਬ ਦਾ ਸਫਲਤਾਪੂਰਵਕ ਬਚਾਅ ਕੀਤਾ।


Related News