ਅਦਿੱਤੀ ਦੁਬਈ ਲੇਡੀਜ਼ ਕਲਾਸਿਕ ''ਚ 29ਵੇਂ ਸਥਾਨ ''ਤੇ

12/7/2017 1:36:48 AM

ਦੁਬਈ— ਭਾਰਤੀ ਗੋਲਫਰ ਅਦਿੱਤੀ ਅਸ਼ੋਕ ਬੁੱਧਵਾਰ ਨੂੰ ਇਥੇ ਓਮੇਗਾ ਦੁਬਈ ਲੇਡੀਜ਼ ਕਲਾਸਿਕ ਟੂਰਨਾਮੈਂਟ ਦੇ ਪਹਿਲੇ ਦੌਰ 'ਚ ਇਕ ਅੰਡਰ-71 ਦੇ ਔਸਤ ਪ੍ਰਦਰਸ਼ਨ ਨਾਲ ਸਾਂਝੇ ਰੂਪ 'ਚ 29ਵੇਂ ਸਥਾਨ 'ਤੇ ਹੈ। 
ਏਮੀਰੇਟਸ ਗੋਲਫ ਕਲੱਬ 'ਚ ਖੇਡੇ ਜਾ ਰਹੇ ਮੁਕਾਬਲੇ ਵਿਚ ਅਦਿੱਤੀ 9ਵੇਂ, 10ਵੇਂ ਅਤੇ 14ਵੇਂ ਹੋਲ ਵਿਚ ਬਰਡੀ ਖੇਡ ਕੇ ਆਪਣੇ ਸਕੋਰ ਨੂੰ ਇਕ ਅੰਡਰ ਰੱਖ ਸਕੀ। ਇਸ ਸਾਲ ਆਬੂਧਾਬੀ ਵਿਚ ਫਾਤਿਮਾ ਬਿੰਤ ਮੁਬਾਰਕ ਗੋਲਫ ਵਿਚ ਜਿੱਤ ਦਰਜ ਕਰਨ ਵਾਲੀ ਅਦਿੱਤੀ ਨੇ 3 ਬਰਡੀ ਦੇ ਮੁਕਾਬਲੇ ਇਕ ਬੋਗੀ ਕੀਤਾ। ਥਾਈਲੈਂਡ ਦੀ ਸੁਪਮਾਸ ਸਾਂਗਛਾਨ 5 ਅੰਡਰ 67 ਦੇ ਸਕੋਰ ਨਾਲ ਚੋਟੀ 'ਤੇ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ