ਅਦਿਤੀ ਬ੍ਰਿਟੇਨ ਓਪਨ ''ਚ ਸੰਯੁਕਤ ਰੂਪ ਨਾਲ 22ਵੇਂ ਸਥਾਨ ''ਤੇ

Monday, Aug 06, 2018 - 04:39 PM (IST)

ਅਦਿਤੀ ਬ੍ਰਿਟੇਨ ਓਪਨ ''ਚ ਸੰਯੁਕਤ ਰੂਪ ਨਾਲ 22ਵੇਂ ਸਥਾਨ ''ਤੇ

ਲਿਥਾਨ ਸੈਂਟ ਏਨੇਸ : ਭਾਰਤੀ ਗੋਲਫਰ ਅਦਿਤੀ ਅਸ਼ੋਕ ਰਿਕੋ ਮਹਿਲਾ ਬ੍ਰਿਟਿਸ਼ ਓਪਨ 'ਚ ਸੰਯੁਕਤ ਰੂਪ ਨਾਲ 22ਵੇਂ ਸਥਾਨ 'ਤੇ ਰਹੀ ਜੋ ਕਿਸੇ ਵੱਡੇ ਟੂਰਨਾਮੈਂਟ 'ਚ ਉਸ ਦਾ ਸਰਵਸ਼੍ਰੇਸ਼ਠ ਪ੍ਰਦਰਸ਼ਨ ਹੈ। ਅਦਿਤੀ ਨੇ ਆਖਰੀ ਦੌਰ 'ਚ 4 ਅੰਡਰ 68 ਦਾ ਸ਼ਾਨਦਾਰ ਕਾਰਡ ਖੇਡਿਆ। ਉਸ ਨੇ 6 ਤੋਂ 8ਵੇਂ ਹੋਲ ਤੱਕ ਹੈਟ੍ਰਿਕ ਬਰਡੀ ਲੱਗਣ ਦੇ ਬਾਅਦ 16 ਹੋਲ 'ਚ ਬਰਡੀ ਕੀਤਾ। ਇਸ ਖਿਡਾਰਨ ਦਾ ਕੁੱਲ ਸਕੋਰ ਤਿਨ ਅੰਡਰ 285 (72, 72, 73, 68) ਦਾ ਰਿਹਾ। ਇਸ ਤੋਂ ਪਹਿਲਾਂ ਕਿਸੇ ਵੱਡੇ ਟੂਰਨਾਮੈਂਟ 'ਚ ਇਸ 20 ਸਾਲਾਂ ਗੋਲਫਰ ਦਾ ਸਰਵਸ਼੍ਰੇਸ਼ਠ ਪ੍ਰਦਰਸ਼ਨ ਸੰਯੁਕਤ ਰੂਪ ਨਾਲ 29ਵਾਂ ਸਥਾਨ ਸੀ ਜੋ ਉਸ ਨੇ 2017 ਮਹਿਲਾ ਪੀ. ਜੀ. ਏ. ਚੈਂਪੀਅਨਸ਼ਿਪ ਹਾਸਲ ਕੀਤਾ ਸੀ। ਇੰਗਲੈਂਡ ਦੀ ਜਾਰਜੀਆ ਹਾਲ ਆਖਰੀ ਦੌਰ 'ਚ 5 ਅੰਡਰ 67 ਦਾ ਕਾਰਡ ਖੇਡ ਕੇ ਜੇਤੂ ਬਣੀ। ਉਸ ਦਾ ਕੁੱਲ ਸਕੋਰ 17 ਅੰਡਰ ਦਾ ਸੀ।


Related News