ਅਦਿਤੀ ਮੇਬੈਂਕ ਗੋਲਫ ਚੈਂਪੀਅਨਸ਼ਿਪ ’ਚ ਸੰਯੁਕਤ 27ਵੇਂ ਸਥਾਨ ’ਤੇ
Monday, Nov 03, 2025 - 07:58 PM (IST)
            
            ਕੁਆਲਾਲੰਪੁਰ- ਭਾਰਤ ਦੀ ਅਦਿਤੀ ਅਸ਼ੋਕ ਆਖ਼ਰੀ ਰਾਊਂਡ ’ਚ ਪਾਰ 72 ਸਕੋਰ ਨਾਲ ਇੱਥੇ ਮੇਬੈਂਕ ਗੋਲਫ ਚੈਂਪੀਅਨਸ਼ਿਪ ’ਚ ਸੰਯੁਕਤ ਤੌਰ ’ਤੇ 27ਵੇਂ ਸਥਾਨ ’ਤੇ ਰਹੀ। ਅਦਿਤੀ ਨੇ ਆਖ਼ਰੀ ਰਾਊਂਡ ’ਚ 3 ਬਰਡੀ ਅਤੇ 3 ਬੋਗੀ ਨਾਲ ਪਾਰ ਦਾ ਸਕੋਰ ਬਣਾਇਆ। ਇਸ ਭਾਰਤੀ ਗੋਲਫਰ ਦਾ ਕੁੱਲ ਸਕੋਰ 10 ਅੰਡਰ ਰਿਹਾ।
ਮਿਯੂ ਯਾਮਾਸ਼ਿਤਾ (65), ਹਾਏ ਜਿਨ ਚੋਈ (73) ਅਤੇ ਹਨਾ ਗ੍ਰੀਨ (68)- ਤਿੰਨਾਂ ਨੇ 18 ਅੰਡਰ ਦੇ ਕੁੱਲ ਸਕੋਰ ਨਾਲ ਪਲੇਆਫ਼ ’ਚ ਜਗ੍ਹਾ ਬਣਾਈ। ਪਲੇਆਫ਼ ’ਚ ਜਪਾਨ ਦੀ ਯਾਮਾਸ਼ਿਤਾ ਨੇ ਬਰਡੀ ਲਾ ਕੇ ਖ਼ਿਤਾਬ ਜਿੱਤਿਆ, ਜਦਕਿ ਗ੍ਰੀਨ ਅਤੇ ਚੋਈ ਨੇ ਪਾਰ ਦਾ ਸਕੋਰ ਕੀਤਾ। ਪਹਿਲੇ ਰਾਊਂਡ ਤੋਂ ਹੀ ਸਿਖਰ ’ਤੇ ਚੱਲ ਰਹੀ ਚੋਈ, ਆਖ਼ਰੀ ਰਾਊਂਡ ’ਚ ਇਕ ਓਵਰ 73 ਦੇ ਕਮਜ਼ੋਰ ਪ੍ਰਦਰਸ਼ਨ ਕਾਰਨ ਖ਼ਿਤਾਬ ਜਿੱਤਣ ਤੋਂ ਚੂਕ ਗਈ।
