ਅਦਿਤੀ ਸੈਸ਼ਨ ਦੇ ਸਰਵੋਤਮ ਕਾਰਡ ਦੇ ਨਾਲ ਪੋਰਟਲੈਂਡ ਕਾਲਸਿਕ ’ਚ 5ਵੇਂ ਸਥਾਨ ’ਤੇ ਪਹੁੰਚੀ
Monday, Aug 18, 2025 - 11:32 AM (IST)

ਪੋਰਟਲੈਂਡ (ਓਰੇਗਨ)– ਭਾਰਤੀ ਗੋਲਫਰ ਅਦਿਤੀ ਅਸ਼ੋਕ ਮੌਜੂਦਾ ਸੈਸ਼ਨ ਦੇ ਸਰਵੋਤਮ 65 ਦੇ ਕਾਰਡ ਦੇ ਨਾਲ ਐੱਲ. ਪੀ. ਜੀ. ਏ. ਟੂਰ ਦੇ ‘ਦਿ ਸਟੈਂਡਰਡ ਪੋਰਟਲੈਂਡ ਕਲਾਸਿਕ’ ਵਿਚ ਟਾਪ-5 ਵਿਚ ਪਹੁੰਚ ਗਈ। ਅਦਿਤੀ ਨੇ ਇਸ ਦੌਰਾਨ ਤੀਜੇ ਦੌਰ ਵਿਚ ਸੱਤ ਬਰਡੀਆਂ ਲਾਈਆਂ। ਮੌਜੂਦਾ ਸੈਸ਼ਨ ਵਿਚ 12 ਟੂਰਨਾਮੈਂਟਾਂ ਵਿਚੋਂ ਅਦਿਤੀ ਦਾ ਸਰਵੋਤਮ ਪ੍ਰਦਰਸ਼ਨ ਸਾਂਝੇ ਤੌਰ ’ਤੇ 9ਵਾਂ ਸਥਾਨ (ਮਾਯਾਕੋਬਾ ਵਿਚ ਰਿਵਿਯੇਰੇ ਮਾਯਾ ਓਪਨ) ਵਿਚ ਰਿਹਾ ਹੈ।
ਸ਼ੁਰੂਆਤੀ ਦੋ ਦੌਰ ਵਿਚ 69 ਤੇ 70 ਦਾ ਕਾਰਡ ਖੇਡਣ ਵਾਲੀ ਅਦਿਤੀ ਨੇ ਤੀਜੇ ਦਿਨ ਦੀ ਸ਼ੁਰੂਆਤ ਲਗਾਤਾਰ ਦੋ ਬਰਡੀਆਂ ਨਾਲ ਕੀਤੀ। ਉਸ ਨੇ ਇਸ ਤੋਂ ਬਾਅਦ 6ਵੇਂ, 7ਵੇਂ ਤੇ 8ਵੇਂ ਹੋਲ ਵਿਚ ਲਗਾਤਾਰ ਤਿੰਨ ਬਰਡੀਆਂ ਲਗਾਈਆਂ। ਉਸ ਦੀਆਂ ਅਗਲੀਆਂ ਦੋ ਬਰਡੀਆਂ 13ਵੇਂ ਤੇ 14ਵੇਂ ਹੋਲ ਵਿਚ ਆਈਆਂ। ਉਸਦਾ ਕੁੱਲ ਸਕੋਰ 12 ਅੰਡਰ ਦਾ ਹੈ।