ਭਾਰਤੀ ਗੋਲਫਰ ਅਦਿਤੀ ਨੇ ਦੋ ਅੰਡਰ 70 ਤੋਂ ਕੀਤੀ ਸ਼ੁਰੂਆਤ
Friday, Jul 05, 2019 - 06:33 PM (IST)

ਸਪੋਰਟਸ ਡੈਸਕ— ਭਾਰਤੀ ਗੋਲਫਰ ਅਦਿਤੀ ਅਸ਼ੋਕ ਨੇ ਥੋਰਨਬੇਰੀ ਕਰੀਕ ਐੱਲ. ਪੀ. ਜੀ. ਏ. ਕਲਾਸਿਕ ਟੂਰਨਾਮੈਂਟ ਦੇ ਪਹਿਲੇ ਦੌਰ 'ਚ ਦੋ ਅੰਡਰ 70 ਦਾ ਕਾਰਡ ਖੇਡਿਆ ਜਿਸ ਦੇ ਨਾਲ ਉਹ ਸੰਯੁਕਤ 29ਵੇਂ ਸਥਾਨ 'ਤੇ ਬਣੀ ਹੋਈ ਹੈ। ਚੀਨ ਦੀ ਯੂ ਲਿਊ ਨੇ 10 ਅੰਡਰ 62 ਨਾਲ ਕੋਰਸ ਰਿਕਾਰਡ ਦਾ ਮੁਕਾਬਲਾ ਕੀਤਾ ਤੇ ਉਨ੍ਹਾਂ ਨੇ ਇਕ ਸ਼ਾਟ ਦੀ ਬੜ੍ਹਤ ਬਣਾਈ ਹੋਈ ਹੈ।
ਅਦਿਤੀ ਨੇ ਦੂਜੇ, ਸੱਤਵੇਂ, ਨੌਂਵੇ ਤੇ 13ਵੇਂ ਹੋਲ 'ਚ ਬਰਡੀ ਲਗਾਈ ਪਰ ਉਹ ਪਹਿਲਾ ਤੇ 17ਵੇਂ ਸ਼ਾਟ ਨੂੰ ਡਰਾਪ ਕਰਾ ਬੈਠੀ।