ਅਦਿਤੀ ਅਸ਼ੋਕ ਸਪੇਨ ''ਚ ਸਾਂਝੇ 8ਵੇਂ ਸਥਨ ''ਤੇ ਰਹੀ
Monday, Sep 30, 2019 - 06:14 PM (IST)

ਬਾਰਸੀਲੋਨਾ : ਭਾਰਤ ਦੀ ਅਦਿਤੀ ਅਸ਼ੋਕ ਇੱਥੇ ਏਸਟ੍ਰੇਲਾ ਡੈਮ ਮੇਡਿਟੇਰੇਨਿਅਨ ਲੇਡੀਜ਼ ਓਪਨ ਗੋਲਫ ਟੂਰਨਾਮੈਂਟ ਵਿਚ ਲਗਾਤਾਰ ਦੂਜੇ ਸਾਲ ਚੋਟੀ 10 ਵਿਚ ਜਗ੍ਹਾ ਬਣਾਉਣ 'ਚ ਸਫਲ ਰਹੀ। ਬੈਂਗਲੁਰੂ ਦੀ 21 ਸਾਲਾ ਅਦਿਤੀ ਨੇ ਐਤਵਾਰ ਨੂੰ ਆਖਰੀ ਦੌਰ 'ਚ ਪਾਰ 72 ਦੇ ਕੁਲ ਸਕੋਰ ਨਾਲ ਕੁਲ ਪਾਰ 284 ਦਾ ਸਕੋਰ ਬਣਾਇਆ ਅਤੇ ਸਾਂਝੇ ਤੌਰ 'ਤੇ 8ਵੇਂ ਸਥਾਨ 'ਤੇ ਰਹੀ। ਅਦਿਤੀ ਨੇ 4 ਦੌਰ ਵਿਚ 74, 67, 71 ਅਤੇ 72 ਦੇ ਸਕੋਰ ਬਣਾਏ। ਤਵੇਸਾ ਮਾਲਿਕ (75) ਸਾਂਝੇ 35ਵੇਂ ਜਦਕਿ ਦੀਕਸ਼ਾ ਡਾਗਰ (76) ਸਾਂਝੇ 49ਵੇਂ ਸਥਾਨ 'ਤੇ ਰਹੀ। ਗਲੇਨਈਗਲਸ 'ਚ ਸੋਲਹੇਮ ਕਪ ਵਿਚ ਯੂਰੋਪ ਦੀ ਜਿੱਤ 'ਚ ਮਹੱਤਵਪੂਰਨ ਭੂਮਿਕਾ ਨਿਭਾਉਣ ਲਈ ਇਕ ਪਖਵਾੜੇ ਬਾਅਦ ਕਾਰਲੋਟਾ ਸਿੰਗਾਦਾ ਨੇ ਇਹ ਖਿਤਾਬ ਜਿੱਤਿਆ। ਲੇਡੀਜ਼ ਯੂਰੋਪੀਏ ਟੂਰ ਵਿਚ ਘਰੇਲੂ ਧਰਤੀ 'ਤੇ ਇਹ ਕਾਰਲੋਟਾ ਦਾ ਪਹਿਲਾ ਖਿਤਾਬ ਹੈ।