ਅਦਿਤੀ ਅਸ਼ੋਕ ਕੱਟ ਤੋਂ ਖੁੰਝੀ, ਲਹਾਓਕਾ ਨੇ ਜਿੱਤਿਆ ਖਿਤਾਬ
Monday, Apr 25, 2022 - 07:59 PM (IST)
ਲਾਸ ਏਂਜਲਸ - ਭਾਰਤੀ ਗੋਲਫਰ ਅਦਿਤੀ ਅਸ਼ੋਕ ਦਾ ਖਰਾਬ ਪ੍ਰਦਰਸ਼ਨ ਜਾਰੀ ਰਿਹਾ ਹੈ ਅਤੇ ਉਨ੍ਹਾਂ ਨੇ ਲਾਸ ਏਂਜਲਸ ਓਪਨ ਗੋਲਫ ਟੂਰਨਾਮੈਂਟ ਵਿਚ 'ਕੱਟ' ਤੋਂ ਖੁੰਜਣ ਦੇ ਕਾਰਨ ਵਿਚਾਲੇ ਤੋਂ ਹੀ ਬਾਹਰ ਹੋਣਾ ਪਿਆ। ਅਦਿਤੀ ਨੇ ਪਹਿਲੇ ਦੋ ਦੌਰ ਵਿਚ 77 ਅਤੇ 73 ਦਾ ਸਕੋਰ ਬਣਾਇਆ ਜੋਕਿ 'ਕੱਟ' ਵਿਚ ਜਗ੍ਹਾ ਬਣਾਉਣ ਦੇ ਲਈ ਕਾਫੀ ਨਹੀਂ ਸੀ।
ਇਹ ਖ਼ਬਰ ਪੜ੍ਹੋ- CSK ਦੇ ਸਲਾਮੀ ਬੱਲੇਬਾਜ਼ ਕਾਨਵੇ ਨੇ ਕੀਤਾ ਵਿਆਹ, IPL ਫ੍ਰੈਂਚਾਇਜ਼ੀ ਨੇ ਦਿੱਤੀ ਵਧਾਈ
ਜਾਪਾਨ ਦੀ ਨਾਸਾ ਲਹਾਓਕਾ ਨੇ ਆਖਰੀ ਦੌਰ ਵਿਚ 'ਈਗਲ' ਅਤੇ ਚਾਰ 'ਬਰਡੀ' ਸਮੇਤ 4 ਅੰਡਰ 67 ਦਾ ਸਕੋਰ ਬਣਾ ਕੇ ਖਿਤਾਬ ਜਿੱਤਿਆ। ਲਹਾਓਕਾ ਆਖਰੀ ਦੌਰ ਤੋਂ ਪਹਿਲਾਂ 4 ਸ਼ਾਟ ਦੀ ਬੜ੍ਹਤ 'ਤੇ ਸੀ। ਉਸਦਾ ਕੁੱਲ ਸਕੋਰ 15 ਅੰਡਰ 269 ਰਿਹਾ। ਉਨ੍ਹਾਂ ਨੇ ਆਸਟਰੇਲੀਆ ਦੀ ਹੰਨਾਹ ਗ੍ਰੀਨ ਨੂੰ 5 ਸ਼ਾਟ ਨਾਲ ਪਿਛਾੜ ਕੇ ਖਿਤਾਬ ਜਿੱਤਿਆ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।