ਅਦਿਤੀ ਅਸ਼ੋਕ 6 ਅੰਡਰ ਦੇ ਸਕੋਰ ਨਾਲ ਸਾਂਝੇ ਤੌਰ ''ਤੇ ਤੀਜੇ ਸਥਾਨ ''ਤੇ
Friday, Jan 28, 2022 - 11:54 PM (IST)
ਬੋਕਾ ਰੀਓ (ਅਮਰੀਕਾ)- ਭਾਰਤੀ ਗੋਲਫਰ ਅਦਿਤੀ ਅਸ਼ੋਕ ਗੇਨਬ੍ਰਿਜ਼ ਐੱਲ. ਪੀ. ਜੀ. ਏ. ਟੂਰਨਾਮੈਂਟ ਵਿਚ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਛੇ ਅੰਡਰ 66 ਦੇ ਸਕੋਰ ਨਾਲ ਸਾਂਝੇ ਤੌਰ 'ਤੇ ਤੀਜੇ ਸਥਾਨ 'ਤੇ ਹੈ। ਚੋਟੀ 'ਤੇ ਕਾਬਿਜ਼ ਲੀਡੀਆ ਤੋਂ ਉਹ ਤਿੰਨ ਸ਼ਾਟ ਹੀ ਪਿੱਛੇ ਹੈ। ਇਸ ਕੋਰਸ 'ਤੇ ਪਿਛਲੀ ਵਾਰ ਕੱਟ ਵਿਚ ਪ੍ਰਵੇਸ਼ ਕਰਨ ਤੋਂ ਖੁੰਝੀ, ਅਦਿਤੀ ਨੇ ਪਹਿਲੇ ਹੀ ਦਿਨ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਇਹ ਖ਼ਬਰ ਪੜ੍ਹੋ- ਕੋਰੋਨਾ ਦੇ ਮਾਮਲੇ ਵਧਣ ਦੇ ਬਾਵਜੂਦ ਮਹਿਲਾ ਵਿਸ਼ਵ ਕੱਪ ਦੇ ਪ੍ਰੋਗਰਾਮ ਜਾਂ ਸਥਾਨ 'ਚ ਕੋਈ ਬਦਲਾਅ ਨਹੀਂ
ਉਨ੍ਹਾਂ ਨੇ ਸਿਰਫ ਇਕ ਵਾਰ 18ਵੇਂ ਹੋਲ 'ਤੇ ਬੋਗੀ ਕੀਤੀ। ਭਾਰਤ ਦੀ ਨਿਸ਼ਠਾ ਮਦਾਨ ਪੰਜ ਓਵਰ 77 ਦੇ ਸਕੋਰ ਦੇ ਨਾਲ ਕਾਫੀ ਹੇਠਾ ਹੈ। ਸੱਦੇ ਦੁਆਰਾ ਖੇਡ ਰਹੀ ਨਿਸ਼ਠਾ ਐੱਲ. ਪੀ. ਜੀ. ਏ. ਵਿਚ ਡੈਬਿਊ ਕਰ ਰਹੀ ਹੈ। ਉਨ੍ਹਾਂ ਨੇ ਦੋ ਬਰਡੀਆਂ ਲਗਾਈਆਂ ਪਰ ਪੰਜ ਬੋਗੀਆਂ ਤੇ ਦੋ ਡਬਲ ਬੋਗੀਆਂ ਕੀਤੀਆਂ।
ਇਹ ਖ਼ਬਰ ਪੜ੍ਹੋ- ਵਿਧਾਇਕ ਰੋਜ਼ੀ ਬਰਕੰਦੀ ਨੇ CM ਚੰਨੀ ਤੇ ‘ਆਪ’ ’ਤੇ ਵਿੰਨ੍ਹੇ ਨਿਸ਼ਾਨੇ (ਵੀਡੀਓ)
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।