ਅਦਿਤੀ ਸ਼ੰਘਾਈ ''ਚ ਸਾਂਝੇ 49ਵੇਂ ਸਥਾਨ ''ਤੇ ਖਿਸਕੀ
Saturday, Oct 20, 2018 - 03:24 PM (IST)

ਸ਼ੰਘਾਈ— ਭਾਰਤੀ ਗੋਲਫਰ ਅਦਿਤੀ ਅਸ਼ੋਕ ਨੇ ਅੰਤਿਮ ਨੌ ਹੋਲ 'ਚ ਤਿੰਨ ਬੋਗੀ ਕੀਤੀ ਜਿਸ ਨਾਲ ਉਨ੍ਹਾਂ ਨੇ ਤਿੰਨ ਓਵਰ 75 ਦਾ ਸਕੋਰ ਬਣਾਇਆ ਅਤੇ ਉਹ ਬੁਇਕ ਐੱਲ.ਪੀ.ਜੀ.ਏ. ਗੋਲਫ ਟੂਰਨਾਮੈਂਟ 'ਚ ਸ਼ਨੀਵਾਰ ਨੂੰ ਤੀਜੇ ਦੌਰ ਦੇ ਬਾਅਦ ਸਾਂਝੇ 49ਵੇਂ ਸਥਾਨ 'ਤੇ ਖਿਸਕ ਗਈ।
ਪਹਿਲੇ ਦੋ ਦੌਰ 'ਚ ਇਵਨ ਪਾਰ ਦਾ ਸਕੋਰ ਬਣਾਉਣ ਵਾਲੀ ਅਦਿਤੀ ਦਾ 54 ਹੋਲ ਦੇ ਬਾਅਦ ਸਕੋਰ ਤਿੰਨ ਓਵਰ 219 ਹੈ। ਉਨ੍ਹਾਂ ਨੇ ਪਹਿਲੇ ਨੌ ਹੋਲ 'ਚ ਦੋ ਬਰਡੀ ਅਤੇ ਦੋ ਬੋਗੀ ਕੀਤੀ ਪਰ ਅੰਤਿਮ ਨੌ ਹੋਲ 'ਚ ਤਿੰਨ ਬੋਗੀ ਨਾਲ ਉਹ ਹੇਠਾਂ ਖਿਸਕ ਗਈ। ਸਪੇਨ ਦੀ ਕਾਰਲੋਟਾ ਸਿੰਗਾਡਾ (67) ਅਤੇ ਸੇਈ ਯੰਗ ਕਿਮ ਤੀਜੇ ਦੌਰੇ ਦੇ ਬਾਅਦ 11 ਅੰਡਰ 205 ਦੇ ਨਾਲ ਸਾਂਝੀ ਬੜ੍ਹਤ 'ਤੇ ਹਨ।