ਆਦਿਲ ਨੇ ਦੱਸਿਆ ਰਿਟਾਇਰਮੈਂਟ ਦਾ ਪਲਾਨ, 200 ਵਨਡੇ ਵਿਕਟਾਂ ਲੈਣ ਵਾਲੇ ਨੇ ਪਹਿਲੇ ਸਪਿਨਰ

Tuesday, Sep 24, 2024 - 12:39 PM (IST)

ਆਦਿਲ ਨੇ ਦੱਸਿਆ ਰਿਟਾਇਰਮੈਂਟ ਦਾ ਪਲਾਨ, 200 ਵਨਡੇ ਵਿਕਟਾਂ ਲੈਣ ਵਾਲੇ ਨੇ ਪਹਿਲੇ ਸਪਿਨਰ

ਸਪੋਰਟਸ ਡੈਸਕ : ਆਸਟ੍ਰੇਲੀਆ ਦੇ ਖਿਲਾਫ ਦੂਜੇ ਵਨਡੇ ਦੇ ਦੌਰਾਨ 200 ਵਨਡੇ ਵਿਕਟਾਂ ਲੈਣ ਵਾਲੇ ਦੇਸ਼ ਦੇ ਪਹਿਲੇ ਸਪਿਨਰ ਬਣੇ ਇੰਗਲੈਂਡ ਦੇ ਸਪਿਨਰ ਆਦਿਲ ਰਾਸ਼ਿਦ ਨੇ ਕਿਹਾ ਕਿ ਫਿਲਹਾਲ ਰਿਟਾਇਰਮੈਂਟ ਦੇ ਬਾਰੇ 'ਚ ਉਨ੍ਹਾਂ ਦੇ ਦਿਮਾਗ 'ਚ ਕੁਝ ਨਹੀਂ ਹੈ ਅਤੇ ਉਹ 2027 ਵਨਡੇ ਵਿਸ਼ਵ ਕੱਪ ਤੱਕ ਖੇਡਦੇ ਹੋਏ ਨੌਜਵਾਨਾਂ ਨੂੰ ਆਪਣੀ ਸਮਝ ਅਤੇ ਅਨੁਭਵ ਦੇਣਾ ਚਾਹੁੰਦੇ ਹਨ। ਆਦਿਲ ਮੰਗਲਵਾਰ ਨੂੰ ਚੈਸਟਰ-ਲੇ-ਸਟ੍ਰੀਟ 'ਚ ਆਸਟ੍ਰੇਲੀਆ ਦੇ ਖਿਲਾਫ ਹੋਣ ਵਾਲੇ ਤੀਜੇ ਵਨਡੇ ਤੋਂ ਪਹਿਲਾਂ ਇਹ ਗੱਲ ਆਖੀ।
ਆਸਟ੍ਰੇਲੀਆ ਪੰਜ ਮੈਚਾਂ ਦੀ ਸੀਰੀਜ਼ 'ਚ 2-0 ਨਾਲ ਅੱਗੇ ਹਨ ਅਤੇ ਉਨ੍ਹਾਂ ਨੇ ਆਖਰੀ ਵਨਡੇ 271 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਇੰਗਲੈਂਡ ਨੂੰ 202 ਦੌੜਾਂ ਨਾਲ ਸਮੇਟ ਕੇ 68 ਦੌੜਾੰ ਨਾਲ ਜਿੱਤਿਆ ਸੀ। ਇੰਗਲੈਂਡ ਨੇ ਆਪਣੇ ਪਿਛਲੇ 14 ਵਨਡੇ 'ਚ 10 ਗਵਾਏ ਹਨ ਅਤੇ ਮੇਜ਼ਬਾਨ ਟੀਮ ਨੂੰ ਸੀਰੀਜ਼ 'ਚ ਹਾਰ ਦਾ ਸਾਹਮਣਾ ਕਰਨਾ ਪਵੇਗਾ। ਇਸ ਸੀਰੀਜ਼ 'ਚ ਖੇਡੀ ਜਾ ਰਹੀ ਟੀਮ 'ਚ ਬਦਲਾਅ ਹੋ ਰਹੇ ਹਨ। ਕਪਤਾਨ ਜੋਸ ਬਟਲਰ ਸੱਟ ਕਾਰਨ ਬਾਹਰ ਹਨ ਅਤੇ ਨੌਜਵਾਨ ਹੈਰੀ ਬਰੂਕ ਦੇ ਹੱਥਾਂ 'ਚ ਕਮਾਨ ਹੈ। 
ਨਵੇਂ ਦੌਰ ਦੀ ਸ਼ੁਰੂਆਤ, ਸ਼ੁਰੂਆਤ ਦੇ ਅੰਤਰਿਮ ਕੋਚ ਮਾਰਕਸ ਟ੍ਰੇਸਕੋਥਿਕ ਦੀ ਅਗਵਾਈ 'ਚ ਹੋਈ, ਉਸ ਤੋਂ ਬਾਅਦ ਬ੍ਰੈਂਡਨ ਮੈਕੁਲਮ ਨੇ ਟੈਸਟ ਵਚਨਬੱਧਤਾਵਾਂ ਦੇ ਨਾਲ-ਨਾਲ ਵ੍ਹਹਾਈ-ਬਾਲ ਕੋਚ ਦੀ ਭੂਮਿਕਾ ਸੰਭਾਲੀ, ਪਰ ਇਸ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਰਣਨੀਤੀ ਅਤੇ ਖਿਡਾਰੀਆਂ ਦੇ ਬਦਲਣ ਦੇ ਨਾਲ, ਰਾਸ਼ਿਦ ਅਜੇ ਵੀ ਇੰਗਲੈਂਡ ਦੇ ਵ੍ਹਾਈਟ-ਬਾਲ ਕ੍ਰਿਕਟ ਦਾ ਮੁੱਖ ਹਿੱਸਾ ਬਣੇ ਹੋਏ ਹਨ। 36 ਸਾਲਾਂ ਰਾਸ਼ਿਦ ਨੇ ਇੰਗਲੈਂਡ ਅਤੇ ਵੇਲਸ ਕ੍ਰਿਕਟ ਬੋਰਡ (ਈਸੀਬੀ) ਦੇ ਨਾਲ ਇਕ ਕੇਂਦਰੀ ਕਰਾਰ 'ਤੇ ਹਸਤਾਖਰ ਕੀਤੇ ਹਨ, ਜੋ ਉਨ੍ਹਾਂ ਨੂੰ 2025 ਦੇ ਅੰਤ ਤੱਕ ਟੀਮ 'ਚ ਬਣਾਏ ਰੱਖੇਗਾ ਅਤੇ ਉਨ੍ਹਾਂ ਦੀ ਟੀਚਾ ਅਗਲੇ ਸਾਲ ਦੀ ਚੈਂਪੀਅਨਜ਼ ਟਰਾਫੀ, 2026 ਟੀ20 ਵਿਸ਼ਵ ਕੱਪ ਅਤੇ 2027 50 ਓਵਰ ਦਾ ਵਿਸ਼ਵ ਕੱਪ ਖੇਡਣਾ ਹੈ। 
ਰਾਸ਼ਿਦ ਨੇ ਕਿਹਾ ਕਿ ਮੈਂ ਅਜੇ ਤੱਕ ਇਸ ਦੇ ਬਾਰੇ 'ਚ ਨਹੀਂ ਸੋਚਿਆ ਹੈ। ਖੇਡਦੇ, ਰਹਿਣਾ, ਇਸ ਦਾ ਮਜ਼ਾ ਲੈਣਾ, ਫਿੱਟ ਰਹਿਣਾ, ਚੰਗੀ ਗੇਂਦਬਾਜ਼ੀ ਕਰਨਾ, ਜਿੱਤ 'ਚ ਯੋਗਦਾਨ ਦੇਣਾ, ਉਮੀਦ ਹੈ ਕਿ ਵਿਸ਼ਵ ਕੱਪ ਅਤੇ ਚੈਂਪੀਅਨਜ਼ ਟਰਾਫੀ ਜਿੱਤਣਾ-ਇਹ ਮੇਰਾ ਆਖਰੀ ਟੀਚਾ ਹੈ। ਮੈਂ ਹਰ ਮੈਚ ਅਤੇ ਹਰ ਸੀਰੀਜ਼ ਖੇਡ ਰਿਹਾ ਹੈ ਅਤੇ ਜੇ ਮੈਂ ਅਜੇ ਵੀ ਇਸ ਦਾ ਮਜ਼ਾ ਲੈ ਰਿਹਾ ਹਾਂ ਅਤੇ ਚੰਗਾ ਪ੍ਰਦਰਸ਼ਨ ਕਰ ਰਿਹਾ ਹਾਂ, ਤਾਂ ਮੈਂ ਖੇਡਣਾ ਜਾਰੀ ਰੱਖਾਂਗਾ। ਇੰਨੇ ਲੰਬੇ ਸਮੇਂ ਤੱਕ ਖੇਡਣਾ ਅਤੇ ਵਿਕਟ ਲੈਣਾ, ਮੈਂ ਕਦੇ ਸੁਫਨੇ 'ਚ ਵੀ ਨਹੀਂ ਸੋਚਿਆ ਸੀ, ਇਸ ਦੀ ਉਮੀਦ ਹੈ ਕਿ ਮੈਂ ਇਸ ਨੂੰ ਜਾਰੀ ਰੱਖਾਂਗਾ। ਇਹ ਉਤਾਰ-ਚੜ੍ਹਾਅ ਦੇ ਨਾਲ ਇਕ ਮਜ਼ੇਦਾਰ ਸਫਰ ਰਿਹਾ ਅਤੇ ਉਮੀਦ ਹੈ ਕਿ ਮੈਂ ਆਪਣੇ ਕਰੀਅਰ ਦੇ ਬਾਕੀ ਬਚੇ ਹਿੱਸੇ 'ਚ ਵੀ ਇਸ ਤਰ੍ਹਾਂ ਅੱਗੇ ਵਧਾਂਗਾ।


author

Aarti dhillon

Content Editor

Related News