ਧੋਨੀ ਦੇ ਅੰਦਾਜ਼ ''ਚ ਰਾਸ਼ਿਦ ਨੇ ਬਾਬਰ ਆਜ਼ਮ ਨੂੰ ਕੁਝ ਇਸ ਤਰ੍ਹਾਂ ਕੀਤਾ ਰਨ ਆਊਟ (ਵੀਡੀਓ)

Monday, May 20, 2019 - 02:17 PM (IST)

ਧੋਨੀ ਦੇ ਅੰਦਾਜ਼ ''ਚ ਰਾਸ਼ਿਦ ਨੇ ਬਾਬਰ ਆਜ਼ਮ ਨੂੰ ਕੁਝ ਇਸ ਤਰ੍ਹਾਂ ਕੀਤਾ ਰਨ ਆਊਟ (ਵੀਡੀਓ)

ਸਪੋਰਟਸ ਡੈਸਕ— ਵਿਸ਼ਵ ਕੱਪ ਤੋਂ ਪਹਿਲਾਂ ਇੰਗਲੈਂਡ ਨੇ ਆਪਣੀ ਸ਼ਾਨਦਾਰ ਤਿਆਰੀਆਂ ਦਾ ਸੰਕੇਤ ਦਿੰਦੇ ਹੋਏ ਪਾਕਿਸਤਾਨ ਨੂੰ ਪੰਜਵੇਂ ਵਨ ਡੇ ਮੁਕਾਬਲੇ 'ਚ 54 ਦੌੜਾਂ ਨਾਲ ਹਰਾ ਕੇ ਸੀਰੀਜ਼ 4-0 ਨਾਲ ਆਪਣੇ ਨਾਂ ਕਰ ਲਈ। ਅਜਿਹੇ 'ਚ ਇੰਗਲੈਂਡ ਦੇ ਸਪਿਨ ਗੇਂਦਬਾਜ਼ ਆਦਿਲ ਰਾਸ਼ਿਦ ਨੇ ਮੈਚ 'ਚ ਇਕ ਅਜਿਹਾ ਰਨ ਆਊਟ ਕੀਤਾ ਜਿਸ ਨੂੰ ਦੇਖ ਕੇ ਟੀਮ ਇੰਡੀਆ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਯਾਦ ਆ ਗਈ। ਜਿਸ ਦਾ ਵੀਡੀਓ ਸੋਸ਼ਲ ਮੀਡੀਆ 'ਚ ਕਾਫੀ ਵਾਇਰਲ ਹੋ ਰਿਹਾ ਹੈ।

ਦਰਅਸਲ, ਹੋਇਆ ਕੁਝ ਅਜਿਹਾ ਕਿ ਪਾਕਿਸਤਾਨ ਦੀ ਪਾਰੀ ਦੇ 27ਵੇਂ ਓਵਰ 'ਚ ਆਦਿਲ ਦੀ ਗੇਂਦ 'ਤੇ ਸਰਫਰਾਜ਼ ਲੈੱਗ 'ਚ ਗੇਂਦ ਪਲੇਸ ਕਰਕੇ ਇਕ ਸਿੰਗਲ ਚੁਰਾਉਣਾ ਚਾਹੁੰਦੇ ਸਨ। ਸ਼ਾਟ ਮਾਰਨ ਦੇ ਬਾਅਦ ਦੋ ਕਦਮ ਦੌੜ ਕੇ ਸਰਫਰਾਜ਼ ਨੇ ਦੌੜ ਲੈਣ ਤੋਂ ਮਨ੍ਹਾਂ ਕਰ ਦਿੱਤਾ। ਪਰ ਤਦ ਤਕ ਬਾਬਰ ਆਜ਼ਮ ਨਾਨ ਸਟ੍ਰਾਈਕ ਤੋਂ ਅੱਧੀ ਪਿੱਚ ਤੱਕ ਆ ਚੁੱਕੇ ਸਨ। ਬਾਬਰ ਵਾਪਸ ਦੌੜੇ। ਉਸੇ ਸਮੇਂ ਵਿਕਟਕੀਪਰ ਜੋਸ ਬਟਲਰ ਨੇ ਗੇਂਦ ਚੁੱਕ ਕੇ ਰਾਸ਼ਿਦ ਵੱਲ ਸੁੱਟੀ। ਗੇਂਦ ਸਟੰਪ ਤੋਂ ਥੋੜ੍ਹੀ ਦੂਰ ਸੀ। ਰਾਸ਼ਿਦ ਨੇ ਉਸ ਨੂੰ ਫੜਿਆ ਅਤੇ ਬਿਨਾ ਦੇਖੇ ਧੋਨੀ ਦੀ ਤਰ੍ਹਾਂ ਵਿਕਟ 'ਤੇ ਦੇ ਮਾਰਿਆ। ਗੇਂਦ ਸਿੱਧਾ ਸਟੰਪ 'ਤੇ ਲੱਗੀ ਅਤੇ ਬਾਬਰ ਆਊਟ ਹੋ ਗਏ। ਉਨ੍ਹਾਂ ਦੇ ਆਊਟ ਹੋਣ ਦੇ ਬਾਅਦ ਸਰਫਰਾਜ਼ ਵੀ ਰਨ ਆਊਟ ਹੋ ਗਏ ਅਤੇ ਪਾਕਿਸਤਾਨ 297 ਦੌੜਾਂ ਬਣਾ ਕੇ ਢੇਰ ਹੋ ਗਿਆ।

 


author

Tarsem Singh

Content Editor

Related News