ਐਡੀਲੇਡ ਦੀ ਜਿੱਤ ਨੇ 2003 ਦੀਆਂ ਯਾਦਾਂ ਨੂੰ ਕੀਤਾ ਤਾਜ਼ਾ : ਸਚਿਨ

Monday, Dec 10, 2018 - 10:32 PM (IST)

ਐਡੀਲੇਡ ਦੀ ਜਿੱਤ ਨੇ 2003 ਦੀਆਂ ਯਾਦਾਂ ਨੂੰ ਕੀਤਾ ਤਾਜ਼ਾ : ਸਚਿਨ

ਨਵੀਂ ਦਿੱਲੀ— ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਸੋਮਵਾਰ ਨੂੰ ਕਿਹਾ ਕਿ ਐਡੀਲੇਡ 'ਚ ਭਾਰਤ ਦੀ ਆਸਟਰੇਲੀਆ 'ਤੇ 31 ਦੌੜਾਂ ਦੀ ਜਿੱਤ ਨੇ ਇਸ ਮੈਦਾਨ 'ਤੇ 2003 'ਚ ਰਾਹੁਲ ਦ੍ਰਾਵਿੜ ਤੇ ਅਜੀਤ ਆਗਰਕਰ ਨੇ ਸ਼ਾਨਦਾਰ ਪ੍ਰਦਰਸ਼ਨ ਨਾਲ ਹਾਸਲ ਕੀਤੀ ਗਈ ਜਿੱਤ ਦੀ ਯਾਦ ਦਿਵਾ ਦਿੱਤੀ। ਭਾਰਤੀ ਟੀਮ ਨੇ ਇਸ ਕਰੀਬੀ ਮੁਕਾਬਲੇ ਨੂੰ 31 ਦੌੜਾਂ ਨਾਲ ਜਿੱਤ ਕੇ 4 ਮੈਚਾਂ ਦੀ ਸੀਰੀਜ਼ 'ਚ 1-0 ਦੀ ਬੜ੍ਹਤ ਕਾਇਮ ਕੀਤੀ। ਆਸਟਰੇਲੀਆਈ ਧਰਤੀ 'ਤੇ ਭਾਰਤ ਦੇ ਲਈ ਟੈਸਟ ਮੈਚਾਂ 'ਚ ਇਹ 6ਵੀਂ ਜਿੱਤ ਹੈ।


ਤੇਂਦੁਲਕਰ ਨੇ ਟਵੀਟ ਕੀਤਾ ਕਿ ਸੀਰੀਜ਼ ਸ਼ੁਰੂ ਕਰਨ ਦਾ ਸ਼ਾਨਦਾਰ ਤਰੀਕਾ। ਭਾਰਤੀ ਟੀਮ ਨੇ ਕਦੀ ਵੀ ਦਬਾਅ ਘੱਟ ਨਹੀਂ ਹੋਣ ਦਿੱਤਾ। ਚੁਤੇਸ਼ਵਰ ਪੁਜਾਰਾ ਦੀ ਦੋਵਾਂ ਪਾਰੀਆਂ ਤੇ ਅਜਿੰੰਕਿਆ ਰਹਾਣੇ ਦੀ ਦੂਜੀ ਪਾਰੀ 'ਚ ਖਾਸ ਤੇ ਸ਼ਾਨਦਾਰ ਬੱਲੇਬਾਜ਼ੀ ਦੇ ਨਾਲ 4 ਗੇਂਦਬਾਜ਼ਾਂ ਨੇ ਅਹਿਮ ਯੋਗਦਾਨ ਦਿੱਤਾ। ਇਸ ਨੇ 2003 ਦੀ ਜਿੱਤ ਦੀ ਯਾਦਾਂ ਨੂੰ ਤਾਜ਼ਾਂ ਕਰ ਦਿੱਤਾ।


ਇਸ ਮੈਚ ਦੇ 'ਮੈਨ ਆਫ ਦਿ ਮੈਚ' ਪੁਜਾਰਾ ਵੀ ਇਸ ਜਿੱਤ ਨਾਲ ਖੁਸ਼ ਹੈ। ਪੁਜਾਰਾ ਨੇ ਟਵੀਟ ਕੀਤਾ ਕਿ ਐਡੀਲੇਡ ਓਵਲ 'ਚ ਸਾਡੇ ਲਈ ਪਹਿਲਾ ਟੈਸਟ ਮੈਚ ਸ਼ਾਨਦਾਰ ਰਿਹਾ। ਤੁਹਾਡੀਆਂ ਸ਼ੁੱਭਕਾਮਨਾਵਾਂ ਦੇ ਲਈ ਧੰਨਵਾਦ। ਜਿਸ ਤਰ੍ਹਾਂ ਨਾਲ ਅਸੀਂ ਟੀਮ ਦੇ ਤੌਰ 'ਤੇ ਖੇਡੇ ਤੇ ਸਖਤ ਟੱਕਰ ਦਿੱਤੀ, ਉਸ ਨਾਲ ਬਹੁਤ ਖੁਸ਼ ਹਾਂ। ਹੁਣ ਅਗਲੇ ਮੈਚ ਦੀ ਤਿਆਰੀ।
ਮੈਚ ਦੇ ਖਤਮ ਹੁੰਦੇ ਹੀ ਟਵੀਟਰ 'ਤੇ ਭਾਰਤੀ ਟੀਮ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ। ਜਿਸ 'ਚ ਪ੍ਰਸ਼ੰਸਕਾਂ ਦੇ ਨਾਲ ਸਾਬਕਾ ਕ੍ਰਿਕਟਰ ਵੀ ਸ਼ਾਮਲ ਸਨ।'
 


Related News