ਫ਼ਿਲਮ ਸਟਾਰ ਰਸ਼ਮਿਕਾ ਮੰਧਾਨਾ ਦਾ ਖ਼ੁਲਾਸਾ- ਇਹ ਕ੍ਰਿਕਟਰ ਹੈ ਮੇਰਾ ਸਭ ਤੋਂ ਫ਼ੇਵਰਟ

Sunday, May 16, 2021 - 04:43 PM (IST)

ਫ਼ਿਲਮ ਸਟਾਰ ਰਸ਼ਮਿਕਾ ਮੰਧਾਨਾ ਦਾ ਖ਼ੁਲਾਸਾ- ਇਹ ਕ੍ਰਿਕਟਰ ਹੈ ਮੇਰਾ ਸਭ ਤੋਂ ਫ਼ੇਵਰਟ

ਨਵੀਂ ਦਿੱਲੀ— ਸਾਊਥ ਫ਼ਿਲਮ ਡੀਅਰ ਕਾਮਰੇਡ ’ਚ ਮਹਿਲਾ ਕ੍ਰਿਕਟਰ ਦਾ ਕਿਰਦਾਰ ਨਿਭਾ ਕੇ ਰਾਤੋ ਰਾਤ ਸੁਰਖ਼ੀਆਂ ’ਚ ਆਈ ਅਦਾਕਾਰਾ ਰਸ਼ਮਿਕਾ ਮੰਧਾਨਾ ਨੇ ਖ਼ੁਲਾਸਾ ਕੀਤਾ ਹੈ ਕਿ ਉਨ੍ਹਾਂ ਦਾ ਫ਼ੇਵਰਟ ਕ੍ਰਿਕਟਰ ਕੌਣ ਹੈ। ਫ਼ਿਲਮ ’ਚ ਕ੍ਰਿਕਟਰ ਦੀ ਭੂਮਿਕਾ ਨਿਭਾਉਣ ਕਾਰਨ ਰਸ਼ਮਿਕਾ ਦੀ ਫ਼ੈਨ ਫ਼ਾਲੋਇੰਗ ਰਾਤੋ-ਰਾਤ ਵਧ ਗਈ ਸੀ। ਉਦੋਂ ਤੋਂ ਉਸ ਦੇ ਪ੍ਰਸ਼ੰਸਕ ਇਹ ਜਾਣਨ ਲਈ ਉਤਸੁਕ ਸਨ ਕਿ ਆਖ਼ਰ ਉਨ੍ਹਾਂ ਦਾ ਫ਼ੇਵਰੇਟ ਕ੍ਰਿਕਟਰ ਕੌਣ ਹੈ।
ਇਹ ਵੀ ਪੜ੍ਹੋ : ਸਾਬਕਾ ਕ੍ਰਿਕਟਰ ਜਡੇਜਾ ਦਾ ਹੋਇਆ ਦਿਹਾਂਤ, ਕੋਰੋਨਾ ਨਾਲ ਸਨ ਇਨਫ਼ੈਕਟਿਡ

ਹੁਣ ਕਿਤੇ ਇਕ ਇੰਟਰਵਿਊ ਦੇ ਦੌਰਾਨ ਰਸ਼ਮਿਕਾ ਨੇ ਇਸ ਤੋਂ ਪਰਦਾ ਚੁੱਕ ਦਿੱਤਾ ਹੈ। ਖ਼ਾਸ ਗੱਲ ਇਹ ਹੈ ਕਿ ਉਨ੍ਹਾਂ ਨੇ ਟੀਮ ਇੰਡੀਆ ਦੇ ਸੁਪਰ ਸਟਾਰ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਦੀ ਬਜਾਏ ਭਾਰਤ ਨੂੰ ਤਿੰਨੇ ਫ਼ਾਰਮੈਟ ’ਚ ਕੌਮਾਂਤਰੀ ਕ੍ਰਿਕਟ ਕੌਂਸਲ (ਆਈ. ਸੀ. ਸੀ.) ਕੱਪ ਦਿਵਾਉਣ ਵਾਲੇ ਮਹਿੰਦਰ ਸਿੰਘ ਧੋਨੀ ਦਾ ਨਾਂ ਲਿਆ ਹੈ। ਧੋਨੀ ਆਪਣੀ ਕਪਤਾਨੀ ਕਾਰਨ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ’ਚ ਛਾਏ ਰਹਿੰਦੇ ਹਨ।
ਇਹ ਵੀ ਪੜ੍ਹੋ : ਭੁਵਨੇਸ਼ਵਰ ਕੁਮਾਰ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਦੀਆਂ ਖ਼ਬਰਾਂ ’ਤੇ ਤੋੜੀ ਚੁੱਪੀ, ਦਿੱਤਾ ਇਹ ਬਿਆਨ

ਜ਼ਿਕਰਯੋਗ ਹੈ ਕਿ ਰਸ਼ਮਿਕਾ ਸਭ ਤੋਂ ਪਹਿਲਾਂ ਉਦੋਂ ਚਰਚਾ ’ਚ ਆਈ ਸੀ ਜਦੋਂ ਉਨ੍ਹਾਂ ਨੇ ਕਲੀਨ ਐਂਡ ਕੇਅਰ ਫ਼੍ਰੈਸ਼ ਫ਼ੇਸ ਦਾ ਐਵਾਰਡ ਜਿੱਤਿਆ ਸੀ। ਇਸ ਤੋਂ ਬਾਅਦ ਉਹ ਕਲੀਨ ਐਂਡ ਕੇਅਰ ਦੇ ਵਿਗਿਆਪਨ ’ਚ ਵੀ ਨਜ਼ਰ ਆਈ। ਉਨ੍ਹਾਂ ਨੂੰ ਆਪਣੀ ਪਹਿਲੀ ਫ਼ਿਲਮ ਕਿਰਿਕ ਪਾਰਟੀ ਮਿਲੀ ਜਿਸ ਦੇ ਅਦਾਕਾਰ ਰਕਸ਼ਿਤ ਸ਼ੈੱਟੀ ਨਾਲ ਲੰਬੇ ਸਮੇਂ ਤਕ ਉਹ ਰਿਲੇਸ਼ਨਸ਼ਿਪ ’ਚ ਰਹੀ। 2019 ’ਚ ਉਨ੍ਹਾਂ ਦੀ ਡੀਅਰ ਕਾਮਰੇਡ ਫ਼ਿਲਮ ਨੇ ਸਾਰੇ ਰਿਕਾਰਡ ਤੋੜ ਦਿੱਤੇ। ਰਸ਼ਮਿਕਾ ਨੇ ਹਿੰਦੀ ਫ਼ਿਲਮ ਮਿਸ਼ਨ ਮਜਨੂੰ ਤੇ ਗੁੱਡ ਬਾਏ ’ਚ ਵੀ ਕੰਮ ਕੀਤਾ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


author

Tarsem Singh

Content Editor

Related News