ਜਦੋਂ ਬਾਲੀਵੁੱਡ ਅਭਿਨੇਤਰੀ ਜੈਕਲੀਨ ਫਰਨਾਂਡੀਜ਼ ਵੀ ਚਹਿਲ ਨੂੰ ਹੂਲਾ-ਹੂਪ ਨਹੀਂ ਸਿਖਾ ਸਕੀ

08/06/2020 8:53:48 PM

ਨਵੀਂ ਦਿੱਲੀ - ਆਈ. ਪੀ. ਐੱਲ. 2020 ਦਾ ਆਯੋਜਨ 19 ਸਤੰਬਰ ਤੋਂ ਯੂ. ਏ. ਈ. ’ਚ ਹੋਣਾ ਤੈਅ ਹੈ। ਅਜਿਹੇ ’ਚ ਸਾਰੀਆਂ ਫ੍ਰੈਂਚਾਈਜ਼ੀਆਂ ਆਪਣੇ ਖਿਡਾਰੀਆਂ ਨੂੰ ਤਿਆਰ ਕਰਨ ’ਚ ਲੱਗ ਗਈਆਂ ਹਨ। ਅਜਿਹੇ ’ਚ ਆਈ. ਪੀ. ਐੱਲ. ਦਾ ਫੀਵਰ ਵਧਾਉਂਦੀ ਇਕ ਹਾਸੇ ਨਾਲ ਭਰੀ ਵੀਡੀਓ ਅੱਜ ਕੱਲ ਸੋਸ਼ਲ ਮੀਡੀਆ ’ਤੇ ਮੁੜ ਵਾਇਰਲ ਹੋ ਰਹੀ ਹੈ। ਅਸਲ ’ਚ ਆਈ. ਪੀ. ਐੱਲ. ਐਕਸਟ੍ਰਾ ਈਨਿੰਗ ਦੌਰਾਨ ਖਿਡਾਰੀਆਂ ਨੇ ਬਾਲੀਵੁੱਡ ਕਲਾਕਾਰਾਂ ਨਾਲ ਮਿਲ ਕੇ ਕੰਮ ਕਰਨਾ ਹੁੰਦਾ ਸੀ। ਉਨ੍ਹਾਂ ਲਈ ਕਈ ਤਰ੍ਹਾਂ ਦੇ ਟਾਸਕ ਹੁੰਦੇ ਸਨ। ਅੱਜ ਅਸੀਂ ਤੁਹਾਨੂੰ ਇਕ ਅਜਿਹੀ ਹੀ ਟਾਸਕ ਬਾਰੇ ਦੱਸਾਂਗੇ, ਜਿਸ ਨੂੰ ਕਰਦੇ ਹੋਏ ਆਰ. ਸੀ. ਬੀ. ਦੇ ਗੇਂਦਬਾਜ਼ ਯਜੁਵੇਂਦਰ ਚਹਿਲ ਫੇਲ ਹੋ ਗਏ ਸਨ।

PunjabKesari
ਹੋਇਆ ਇੰਝ ਕਿ ਯਜੁਵੇਂਦਰ ਨੇ ਇਹ ਟਾਸਕ ਬਾਲੀਵੁੱਡ ਅਭਿਨੇਤਰੀ ਜੈਕਲੀਨ ਫਰਨਾਂਡੀਜ਼ ਦੇ ਸਾਹਮਣੇ ਕਰਨੀ ਸੀ। ਇਹ ਟਾਸਕ ਸੀ ਹੂਲਾ ਹੂਪ ਕਰਨ ਦੀ ਭਾਵ ਕਮਰ ’ਤੇ ਲੋਹੇ ਦੇ ਗੋਲੇ ਨੂੰ ਘੁੰਮਾਉਣ ਦੀ ਮਨੋਰੰਜਕ ਪ੍ਰਕਿਰਿਆ। ਜੈਕਲੀਨ ਉਸ ਨੂੰ ਗਾਈਡ ਕਰ ਰਹੀ ਸੀ ਪਰ ਚਹਿਲ ਇਸ ਨੂੰ ਠੀਗ ਢੰਗ ਨਾਲ ਕਰ ਹੀ ਨਹੀਂ ਪਾ ਰਿਹਾ ਸੀ। ਉਕਤ ਵੀਡੀਓ ਚਹਿਲ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ’ਤੇ ਸ਼ੇਅਰ ਕੀਤੀ ਸੀ ਤੇ ਨਾਲ ਹੀ ਲਿਖਿਆ ਸੀ–ਰੀਲਸ।

 
 
 
 
 
 
 
 
 
 
 
 
 
 

#reels 👀

A post shared by Yuzvendra Chahal (@yuzi_chahal23) on Jul 9, 2020 at 3:02am PDT


ਚਹਿਲ ਦੀ ਉਕਤ ਪੋਸਟ ’ਤੇ ਭਾਰਤੀ ਫੈਨਜ਼ ਨੇ ਵੀ ਖੂਬ ਮਜ਼ੇ ਲਏ ਪਰ ਦੱਖਣੀ ਅਫਰੀਕਾ ਦੇ ਕ੍ਰਿਕਟਰ ਤਬਰੇਜ਼ ਸ਼ਮਸੀ ਤਾਂ ਟ੍ਰੋਲਿੰਗ ਦੇ ਮਾਮਲੇ ’ਚ ਇਕ ਕਦਮ ਅੱਗੇ ਨਿਕਲ ਗਏ। ਉਨ੍ਹਾਂ ਚਹਿਲ ਦੀ ਉਕਤ ਪੋਸਟ ’ਤੇ ਸਾਫ ਲਿਖ ਦਿੱਤਾ-ਇਹ ਕੀ ਬਕਵਾਸ ਹੈ ਯਜੁਵੇਂਦਰ ਚਹਿਲ।


Gurdeep Singh

Content Editor

Related News