ਫੁੱਟਬਾਲਰ ''ਤੇ ਨਸਲੀ ਟਿੱਪਣੀ ਲਈ ਅਭਿਨੇਤਰੀ ਈਸ਼ਾ ਗੁਪਤਾ ਨੇ ਮੰਗੀ ਮੁਆਫੀ

Tuesday, Jan 29, 2019 - 04:35 AM (IST)

ਫੁੱਟਬਾਲਰ ''ਤੇ ਨਸਲੀ ਟਿੱਪਣੀ ਲਈ ਅਭਿਨੇਤਰੀ ਈਸ਼ਾ ਗੁਪਤਾ ਨੇ ਮੰਗੀ ਮੁਆਫੀ

ਜਲੰਧਰ- ਬਾਲੀਵੁੱਡ ਅਭਿਨੇਤਰੀ ਈਸ਼ਾ ਗੁਪਤਾ ਨੇ ਨਾਈਜੀਰੀਅਨ ਫੁੱਟਬਾਲਰ ਅਲੈਗਜ਼ੈਂਡਰ ਇਵੋਬੀ 'ਤੇ ਅਣਜਾਣੇ ਵਿਚ ਕੀਤੀ ਗਈ ਨਸਲੀ ਟਿੱਪਣੀ ਨੂੰ ਲੈ ਕੇ ਮੁਆਫੀ ਮੰਗ ਲਈ ਹੈ।  ਸੋਸ਼ਲ ਮੀਡੀਆ 'ਤੇ ਇਸ ਮਾਮਲੇ ਵਿਚ ਈਸ਼ਾ ਦੀ ਕਾਫੀ ਆਲੋਚਨਾ ਹੋਈ ਸੀ। 

PunjabKesari
ਦਰਅਸਲ, ਈਸ਼ਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵ੍ਹਟਸਐਪ ਚੈਟ ਦਾ ਇਕ ਸਕ੍ਰੀਨਸ਼ਾਟ ਸਾਂਝਾ ਕੀਤਾ ਸੀ, ਜਿਸ ਵਿਚ ਅਲੈਗਜ਼ੈਂਡਰ ਇਵੋਬੀ ਦੀ ਉਸ ਦੇ ਪ੍ਰਦਰਸ਼ਨ ਨੂੰ ਲੈ ਕੇ ਕਾਫੀ ਆਲੋਚਨਾ ਕੀਤੀ ਗਈ ਸੀ। ਚੈਟ ਵਿਚ ਈਸ਼ਾ ਦੇ ਦੋਸਤਾਂ ਨੇ ਇਵੋਬੀ ਨੂੰ 'ਗੁਰਿੱਲਾ' ਦੱਸਿਆ ਸੀ ਤੇ ਕਿਹਾ  ਸੀ ਕਿ ਉਸ ਦਾ  ਮਾਨਸਿਕ ਤੇ ਸਰੀਰਿਕ ਵਿਕਾਸ (ਇਵੈਲਿਊਸ਼ਨ) ਰੁਕ ਗਿਆ ਹੈ।  ਇਸ 'ਤੇ ਈਸ਼ਾ ਉੱਤਰ ਦਿੰਦੀ ਹੈ, ''ਹਾ.. ਹਾ...ਮੈਨੂੰ ਨਹੀਂ ਪਤਾ ਕਿ ਉਸ ਨੂੰ ਮੈਦਾਨ ਤੋਂ ਬਾਹਰ ਕਿਉਂ ਨਹੀਂ ਰੱਖਿਆ ਗਿਆ।''

PunjabKesari
ਇਸ ਤੋਂ ਬਾਅਦ ਕਈ ਪ੍ਰਸ਼ੰਸਕਾਂ ਨੇ ਈਸ਼ਾ ਦੀ ਆਲੋਚਨਾ ਕੀਤੀ। ਮਾਮਲਾ ਵਧਣ 'ਤੇ ਈਸ਼ਾ ਨੇ ਟਵਿਟਰ ਦਾ ਰੁਖ਼ ਕੀਤਾ। ਮੁਆਫੀ ਮੰਗਦੇ ਹੋਏ ਲਿਖਿਆ, ''ਦੋਸਤੋ ਮੈਨੂੰ ਦੁੱਖ ਹੈ ਕਿ ਤੁਹਾਨੂੰ ਲੱਗਾ ਕਿ ਇਹ ਨਸਲੀ ਟਿੱਪਣੀ ਹੈ। ਇਕ ਖੇਡ ਪ੍ਰੇਮੀ ਦੇ ਰੂਪ ਵਿਚ ਮੈਂ ਇਹ ਗਲਤ ਕੀਤਾ। ਮੈਨੂੰ ਮੁਆਫ ਕਰੋ ਦੋਸਤੋ। ਇਸ ਮੂਰਖਤਾ ਨੂੰ ਮੁਆਫ ਕਰ ਦਿਓ। ਮੈਨੂੰ ਇਹ ਮਹਿਸੂਸ ਨਹੀਂ ਹੋਇਆ ਸੀ ਕਿ ਇਹ ਗੱਲਬਾਤ ਨਸਲੀ ਪ੍ਰਤੀਤ ਹੋ ਸਕਦੀ ਹੈ।''

PunjabKesari
ਜ਼ਿਕਰਯੋਗ ਹੈ ਕਿ ਈਸ਼ਾ ਨੇ ਸਾਲ 2012 ਵਿਚ 'ਜੰਨਤ-2' ਫਿਲਮ ਨਾਲ ਬਾਲੀਵੁੱਡ ਵਿਚ  ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਉਸ ਨੇ 'ਹਮਸ਼ਕਲ', 'ਰੁਸਤਮ' ਤੇ 'ਬਾਦਸ਼ਾਹੋ' ਫਿਲਮਾਂ ਵਿਚ ਵੀ ਕੰਮ ਕੀਤਾ। ਈਸ਼ਾ ਕਈ ਫਿਲਮਾਂ ਵਿਚ ਬਤੌਰ ਆਈਟਮ ਗਰਲ ਵੀ ਹਿੱਸਾ ਲੈ ਚੁੱਕੀ ਹੈ। ਉਸ ਦੀ ਆਗਾਮੀ ਫਿਲਮ 'ਟੋਟਲ ਧਮਾਲ' ਹੋਵੇਗੀ।

PunjabKesariPunjabKesari


Related News