Tokyo Olympics : ਸ਼ਰਤ ਕਮਲ ਹਾਰੇ, ਟੇਬਲ ਟੈਨਿਸ ’ਚ ਭਾਰਤੀ ਚੁਣੌਤੀ ਖ਼ਤਮ

Tuesday, Jul 27, 2021 - 11:09 AM (IST)

Tokyo Olympics : ਸ਼ਰਤ ਕਮਲ ਹਾਰੇ, ਟੇਬਲ ਟੈਨਿਸ ’ਚ ਭਾਰਤੀ ਚੁਣੌਤੀ ਖ਼ਤਮ

ਟੋਕੀਓ– ਅਚੰਤਾ ਸ਼ਰਤ ਕਮਲ ਦੀ ਮੰਗਲਵਾਰ ਨੂੰ ਇੱਥੇ ਤੀਜੇ ਦੌਰ ’ਚ ਚੀਨ ਦੇ ਮੌਜੂਦਾ ਓਲੰਪਿਕ ਤੇ ਵਿਸ਼ਵ ਚੈਂਪੀਅਨ ਮਾ ਲਾਂਗ ਤੋਂ ਹਾਰ ਨਾਲ ਭਾਰਤ ਦੀ ਟੋਕੀਓ ਓਲੰਪਿਕ ਖੇਡਾਂ ਦੀ ਟੇਬਲ ਟੈਨਿਸ ਪ੍ਰਤੀਯੋਗਿਤਾ ’ਚ ਚੁਣੋਤੀ ਖ਼ਤਮ ਹੋ ਗਈ।

ਸ਼ਰਤ ਨੇ ਆਪਣੇ ਮਜ਼ਬੂਤ ਵਿਰੋਧੀ ਮੁਕਾਬਲੇਬਾਜ਼ ਨੂੰ ਪਹਿਲੇ ਤਿੰਨ ਗੇਮ ’ਚ ਸਖ਼ਤ ਚੁਣੌਤੀ ਦਿੱਤੀ ਪਰ ਅੰਤ ’ਚ ਉਨ੍ਹਾਂ ਨੂੰ 1-4 (7-11, 11-8, 11-13, 4-11, 4-11) ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਸ਼ਰਤ ਤੇ ਮਨਿਕਾ ਬਤਰਾ ਮਿਕਸਡ ਡਬਲਜ਼ ’ਚ ਪਹਿਲਾਂ ਹੀ ਬਾਹਰ ਹੋ ਗਏ ਸਨ। ਮਨਿਕਾ ਵੀ ਮਹਿਲਾ ਸਿੰਗਲ ’ਚ ਤੀਜੇ ਦੌਰ ਤੋਂ ਅੱਗੇ ਵਧਣ ’ਚ ਅਸਫਲ ਰਹੀ ਸੀ। ਜੀ. ਸਾਥੀਆਨ ਤੇ ਸੁਤੀਰਥਾ ਮੁਖਰਜੀ ਵੀ ਆਪਣੇ ਸਿੰਗਲ ਮੈਂਚਾਂ ’ਚ ਸ਼ੁਰੂ ’ਚ ਹੀ ਹਾਰ ਗਏ ਸਨ।


author

Tarsem Singh

Content Editor

Related News