ਅਚੰਤਾ ਸ਼ਰਤ ਕਮਲ ਦਾ ਓਲੰਪਿਕ 'ਚ ਸਭ ਤੋਂ ਯਾਦਗਾਰ ਪਲ ਸੀ ਰੋਜਰ ਫੈਡਰਰ ਦਾ ਮਿਲਣਾ

Wednesday, Jul 24, 2024 - 05:30 PM (IST)

ਪੈਰਿਸ- ਪੈਰਿਸ ਓਲੰਪਿਕ ਵਿਚ ਭਾਰਤ ਦੇ ਫਲੈਗ ਕੈਰੀਅਰ ਅਤੇ ਅਨੁਭਵੀ ਟੇਬਲ ਟੈਨਿਸ ਖਿਡਾਰੀ ਅਚੰਤਾ ਸ਼ਰਤ ਕਮਲ ਲਈ ਓਲੰਪਿਕ ਖੇਡਾਂ ਵਿਚ ਸਭ ਤੋਂ ਯਾਦਗਾਰੀ ਪਲ ਮਹਾਨ ਟੈਨਿਸ ਖਿਡਾਰੀ ਰੋਜਰ ਫੈਡਰਰ ਨਾਲ ਮੁਲਾਕਾਤ ਦਾ ਰਿਹਾ। ਸ਼ਰਤ ਨੇ ਪਹਿਲੀ ਵਾਰ 2004 'ਚ ਓਲੰਪਿਕ ਖੇਡਾਂ 'ਚ ਹਿੱਸਾ ਲਿਆ ਅਤੇ ਫਿਰ ਉਨ੍ਹਾਂ ਨੂੰ ਪਹਿਲੀ ਵਾਰ ਫੈਡਰਰ ਨਾਲ ਮਿਲਣ ਦਾ ਮੌਕਾ ਮਿਲਿਆ। ਇਸ 42 ਸਾਲਾ ਟੇਬਲ ਟੈਨਿਸ ਖਿਡਾਰੀ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਭਾਰਤੀ ਪੁਰਸ਼ ਟੀਮ ਪਹਿਲੀ ਵਾਰ ਓਲੰਪਿਕ ਲਈ ਕੁਆਲੀਫਾਈ ਕਰ ਪਾਈ ਹੈ। 2004 ਦੀ ਯਾਦ ਤਾਜ਼ਾ ਕਰਦੇ ਹੋਏ, ਸ਼ਰਤ ਨੇ ਅਲਟੀਮੇਟ ਟੇਬਲ ਟੈਨਿਸ ਨੂੰ ਦੱਸਿਆ, “ਇੱਕ ਦਿਨ ਮੈਂ ਲੰਚ ਲਈ ਜਾ ਰਿਹਾ ਸੀ ਜਦੋਂ ਮੈਂ ਇੱਕ ਆਦਮੀ ਨੂੰ ਟੈਨਿਸ ਬੈਗ ਲੈ ਕੇ ਆਉਂਦਾ ਦੇਖਿਆ। ਉਸ ਦੇ ਵਾਲ ਖੁੱਲ੍ਹੇ ਸਨ ਅਤੇ ਮੈਂ ਉਸ ਨੂੰ ਪਛਾਣ ਨਹੀਂ ਸਕਿਆ।
ਉਨ੍ਹਾਂ ਨੇ ਕਿਹਾ, ''ਅਸੀਂ ਇਕ-ਦੂਜੇ ਦੇ ਕੋਲੋਂ ਲੰਘਦੇ ਹਾਂ ਅਤੇ ਜਦੋਂ ਮੈਂ ਆਪਣੀ ਪਲੇਟ ਲੈਣ ਗਿਆ ਤਾਂ ਮੈਨੂੰ ਅਹਿਸਾਸ ਹੋਇਆ ਕਿ ਇਹ ਰੋਜਰ ਫੈਡਰਰ ਹੈ। ਮੈਂ ਬਹੁਤ ਖੁਸ਼ ਸੀ ਅਤੇ ਮੈਂ ਜਿੰਨਾ ਸੰਭਵ ਹੋ ਸਕੇ ਉਨ੍ਹਾਂ ਦੇ ਨੇੜੇ ਜਾਣ ਦੀ ਕੋਸ਼ਿਸ਼ ਕੀਤੀ। ਅਸੀਂ ਇੱਕੋ ਮੇਜ਼ 'ਤੇ ਖਾਣਾ ਖਾ ਰਹੇ ਸੀ। ਫਿਰ ਇੱਕ ਹੋਰ ਵਿਅਕਤੀ ਆਇਆ। ਉਨ੍ਹਾਂ ਨੇ ਹੱਥ ਮਿਲਾਇਆ। ਮੈਂ ਉਨ੍ਹਾਂ ਨੂੰ ਦੇਖਿਆ। ਉਹ ਐਂਡੀ ਰੌਡਿਕ ਸੀ।”


Aarti dhillon

Content Editor

Related News