ਜਨਮਾਸ਼ਟਮੀ ਦੇਖਣ ਗਏ ਨੌਜਵਾਨ ਦੀ ਟ੍ਰੇਨ ਦੀ ਚਪੇਟ ''ਚ ਆਉਣ ਕਾਰਨ ਹੋਈ ਮੌਤ, 12ਵੀਂ ਦਾ ਵਿਦਿਆਰਥੀ ਸੀ ਮ੍ਰਿਤਕ

Wednesday, Aug 28, 2024 - 05:03 AM (IST)

ਅਬੋਹਰ (ਸੁਨੀਲ)– ਪਿੰਡ ਆਲਮਗੜ੍ਹ ਦਾ ਇਕ ਵਸਨੀਕ, ਜੋ 12ਵੀਂ ਜਮਾਤ ਦਾ ਵਿਦਿਆਰਥੀ ਸੀ, ਦੀ ਬੀਤੀ ਦੇਰ ਰਾਤ ਰੇਲ ਗੱਡੀ ਦੀ ਲਪੇਟ ’ਚ ਆਉਣ ਕਾਰਨ ਮੌਤ ਹੋ ਗਈ। ਉਸ ਦੀ ਲਾਸ਼ ਸਵੇਰੇ ਰੇਲਵੇ ਲਾਈਨਾਂ ’ਤੇ ਕੱਟੀ ਹੋਈ ਹਾਲਤ ’ਚ ਪਈ ਮਿਲੀ। ਸੂਚਨਾ ਮਿਲਣ ’ਤੇ ਜੀ.ਆਰ.ਪੀ. ਪੁਲਸ ਨੇ ਮੌਕੇ ’ਤੇ ਪਹੁੰਚੇ ਅਤੇ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ’ਚ ਰਖਵਾ ਦਿੱਤਾ ਹੈ।

ਜਾਣਕਾਰੀ ਅਨੁਸਾਰ ਮੋਹਿਤ (18) ਪੁੱਤਰ ਹੁਕਮਾਰਾਮ ਬੀਤੀ ਰਾਤ ਪਿੰਡ ’ਚ ਮਨਾਈ ਜਾ ਰਹੀ ਕ੍ਰਿਸ਼ਨ ਜਨਮ ਅਸ਼ਟਮੀ ਦੇਖਣ ਗਿਆ ਸੀ ਅਤੇ ਉਥੋਂ ਕਿਤੇ ਚਲਾ ਗਿਆ। ਸਵੇਰੇ ਰੇਲਵੇ ਦੇ ਇਕ ਕਰਮਚਾਰੀ ਨੇ ਉਸ ਦੀ ਲਾਸ਼ ਰੇਲਵੇ ਲਾਈਨਾਂ ’ਤੇ ਪਈ ਵੇਖ ਕੇ ਜੀ.ਆਰ.ਪੀ. ਪੁਲਸ ਨੂੰ ਸੂਚਨਾ ਦਿੱਤੀ।

ਇਹ ਵੀ ਪੜ੍ਹੋ- ਕੰਗਨਾ 'ਤੇ ਰਾਜਾ ਵੜਿੰਗ ਦਾ ਤਿੱਖਾ ਹਮਲਾ, ਕਿਹਾ- ''ਅਜਿਹੇ ਬਿਆਨ ਦੇਣਾ ਪਾਗਲ ਇਨਸਾਨ ਦੀ ਨਿਸ਼ਾਨੀ...''

ਜੀ.ਆਰ.ਪੀ. ਪੁਲਸ ਨੇ ਮੌਕੇ ’ਤੇ ਪਹੁੰਚ ਕੇ ਨਰ ਸੇਵਾ ਨਰਾਇਣ ਸੇਵਾ ਸੰਮਤੀ ਦੇ ਮੈਂਬਰਾਂ ਨੂੰ ਸੂਚਿਤ ਕੀਤਾ, ਜਿਸ ’ਤੇ ਬਿੱਟੂ ਨਰੂਲਾ ਅਤੇ ਮੋਨੂੰ ਗਰੋਵਰ ਮੌਕੇ ’ਤੇ ਪੁੱਜੇ, ਜਿਨ੍ਹਾਂ ਨੇ ਇਸ ਦੀ ਸੂਚਨਾ ਮ੍ਰਿਤਕ ਦੇ ਵਾਰਿਸਾਂ ਨੂੰ ਦਿੱਤੀ।

ਇਹ ਵੀ ਪੜ੍ਹੋ- ਰੱਖੜੀ ਵਾਲੇ ਦਿਨ ਨੌਜਵਾਨ ਨੇ ਭੈਣ-ਭਰਾ ਦੇ ਰਿਸ਼ਤੇ ਨੂੰ ਕੀਤਾ ਦਾਗ਼ਦਾਰ, ਮਾਂ ਕਹਿੰਦੀ- 'ਕੋਈ ਗੱਲ ਨਹੀਂ...'

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News