ਸ਼ਰਤ-ਮਨਿਕਾ ਦਾ ਸਾਹਮਣਾ ਮਾਨਵ-ਅਰਚਨਾ ਦੀ ਜੋੜੀ ਨਾਲ
Tuesday, Jan 08, 2019 - 09:35 AM (IST)

ਕਟਕ— ਏਸ਼ੀਆਈ ਖੇਡਾਂ 'ਚ ਕਾਂਸੀ ਤਮਗਾ ਜੇਤੂ ਅਚੰਤ ਸ਼ਰਤ ਕਮਲ ਅਤੇ ਮਨਿਕਾ ਬੱਤਰਾ 80ਵੀਂ ਰਾਸ਼ਟਰੀ ਟੇਬਲ ਟੈਨਿਸ ਚੈਂਪੀਅਨਸ਼ਿਪ ਦੇ ਰੋਮਾਂਚਕ ਮਿਕਸਡ ਡਬਲਜ਼ ਫਾਈਨਲ 'ਚ ਮੰਗਲਵਾਰ ਨੂੰ ਮਾਨਵ ਠੱਕਰ ਅਤੇ ਅਰਚਨਾ ਗਿਰੀਸ਼ ਕਾਮਤ ਦੀ ਚੋਟੀ ਦਾ ਦਰਜਾ ਪ੍ਰਾਪਤ ਜੋੜੀ ਨਾਲ ਭਿੜਨਗੇ।
ਸੈਮੀਫਾਈਨਲ 'ਚ ਸ਼ਰਤ ਅਤੇ ਮਨਿਕਾ ਦੀ ਦੂਜਾ ਦਰਜਾ ਪ੍ਰਾਪਤ ਜੋੜੀ ਨੇ ਸੌਰਵ ਸਾਹਾ ਅਤੇ ਸੁਤੀਰਥਾ ਮੁਖਰਜੀ ਨੂੰ 11-9, 11-7, 9-11, (3-1) ਨਾਲ ਹਰਾਇਆ। ਜਦਕਿ ਦੂਜੇ ਸੈਮੀਫਾਈਨਲ 'ਚ ਮਾਨਵ ਅਤੇ ਅਰਚਨਾ ਦੀ ਜੋੜੀ ਨੇ ਰਵਿੰਦਰ ਕੋਟੀਆਨ ਅਤੇ ਸਾਗਰਿਕਾ ਮੁਖਰਜੀ ਦੀ ਚੌਥਾ ਦਰਜਾ ਪ੍ਰਾਪਤ ਜੋੜੀ 'ਤੇ 11-3, 11-5, 11-7 (3-0) ਨਾਲ ਜਿੱਤ ਹਾਸਲ ਕੀਤੀ।