AC ਮਿਲਾਨ, ਨੈਪੋਲੀ ਤੇ ਯੁਵੈਂਟਸ ਦਾ ਚੈਂਪੀਅਨਸ ਲੀਗ ਦਾ ਇੰਤਜ਼ਾਰ ਵਧਿਆ

Tuesday, May 18, 2021 - 03:26 AM (IST)

AC ਮਿਲਾਨ, ਨੈਪੋਲੀ ਤੇ ਯੁਵੈਂਟਸ ਦਾ ਚੈਂਪੀਅਨਸ ਲੀਗ ਦਾ ਇੰਤਜ਼ਾਰ ਵਧਿਆ

ਮਿਲਾਨ– ਏ. ਸੀ. ਮਿਲਾਨ, ਨੈਪੋਲੀ ਤੇ ਯੁਵੈਂਟਸ ਵਿਚੋਂ ਕੋਈ ਦੋ ਟੀਮਾਂ ਚੈਂਪੀਅਨਸ ਲੀਗ 'ਚ ਜਗ੍ਹਾ ਬਣਾਉਣਗੀਆਂ ਪਰ ਇਸ ਦੇ ਲਈ ਉਨ੍ਹਾਂ ਨੂੰ ਇਟਾਲੀਅਨ ਫੁੱਟਬਾਲ ਲੀਗ ਸਿਰੀ-ਏ ਦੇ ਆਖਰੀ ਦੌਰ ਦੇ ਮੈਚਾਂ ਤਕ ਇੰਤਜ਼ਾਰ ਕਰਨਾ ਪਵੇਗਾ।

ਇਹ ਖ਼ਬਰ ਪੜ੍ਹੋ- ਬਾਰਸੀਲੋਨਾ ਨੇ ਚੇਲਸੀ ਨੂੰ 4-0 ਨਾਲ ਹਰਾ ਕੇ ਪਹਿਲੀ ਵਾਰ WCL ਖਿਤਾਬ ਜਿੱਤਿਆ

PunjabKesari
ਯੂਰੋਪ ਦੀ ਚੋਟੀ ਦੀ ਲੀਗ ਵਿਚ 8 ਸਾਲ ਬਾਅਦ ਜਗ੍ਹਾ ਬਣਾਉਣ ਦੀ ਕਵਾਇਦ ਵਿਚ ਲੱਗੇ ਏ. ਸੀ. ਮਿਲਾਨ ਨੇ ਕੈਗਲਿਆਰੀ ਵਿਰੁੱਧ ਗੋਲ ਰਹਿਤ ਡਰਾਅ ਖੇਡਿਆ, ਜਿਸ ਨਾਲ ਉਸਦੇ ਤੇ ਨੈਪੋਲੀ ਦੇ ਇਕ ਬਰਾਬਰ 76 ਅੰਕ ਹੋ ਗਏ ਹਨ। ਨੈਪੋਲੀ ਨੇ ਇਕ ਹੋਰ ਮੈਚ ਵਿਚ ਫਲੋਰੇਂਟਿਨੋ ਨੂੰ 2-0 ਨਾਲ ਹਰਾਇਆ। ਯੁਵੈਂਟਸ ਅਜੇ 5ਵੇਂ ਸਥਾਨ ’ਤੇ ਹੈ ਪਰ ਉਹ ਏ. ਸੀ. ਮਿਲਾਨ ਤੇ ਨੈਪੋਲੀ ਤੋਂ ਸਿਰਫ ਇਕ ਅੰਕ ਪਿੱਛੇ ਹੈ। ਯੁਵੈਂਟਸ ਨੇ ਸ਼ਨੀਵਾਰ ਨੂੰ ਸਿਰੀ-ਏ ਚੈਂਪੀਅਨ ਇੰਟਰ ਮਿਲਾਨ ਨੂੰ 3-2 ਨਾਲ ਹਰਾਇਆ ਸੀ। ਏ. ਸੀ. ਮਿਲਾਨ ਦਾ ਅਗਲਾ ਮੈਚ ਅਟਲਾਂਟਾ ਨਾਲ ਹੋਵੇਗਾ, ਜਿਹੜਾ ਇੰਟਰ ਮਿਲਾਨ ਦੇ ਨਾਲ ਪਹਿਲਾਂ ਹੀ ਚੈਂਪੀਅਨਸ ਲੀਗ 'ਚ ਆਪਣੀ ਜਗ੍ਹਾ ਤੈਅ ਕਰ ਚੁੱਕਾ ਹੈ। ਨੈਪੋਲੀ ਦਾ ਸਾਹਮਣਾ ਹੇਲਲਾਸ ਵੇਰੋਨਾ ਤੇ ਯੁਵੈਂਟਸ ਦਾ ਬੋਲੋਗ੍ਰਾ ਨਾਲ ਹੋਵੇਗਾ। ਸਿਰੀ-ਏ ਵਿਚ ਟਾਪ-4 ’ਤੇ ਰਹਿਣ ਵਾਲੀਆਂ ਟੀਮਾਂ ਚੈਂਪੀਅਨਸ ਲੀਗ ਵਿਚ ਜਗ੍ਹਾ ਬਣਾਉਂਦੀਆਂ ਹਨ।


ਇਹ ਖ਼ਬਰ ਪੜ੍ਹੋ- ਨਿਊਜ਼ੀਲੈਂਡ ਵਿਰੁੱਧ ਟੈਸਟ ਸੀਰੀਜ਼ ’ਚੋਂ ਬਾਹਰ ਹੋਇਆ ਆਰਚਰ

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News