ਅਭਿਨਵ ਦੇਸ਼ਵਾਲ ਨੇ 24 ਮੀ. ਪਿਸਟਲ ਈਵੈਂਟ ’ਚ ਜਿੱਤਿਆ ਸੋਨਾ
Monday, Nov 24, 2025 - 12:45 PM (IST)
ਟੋਕੀਓ- ਭਾਰਤ ਦੇ ਅਭਿਨਵ ਦੇਸ਼ਵਾਲ ਨੇ ਐਤਵਾਰ ਨੂੰ ਸਵੇਰੇ ਇੱਥੇ ਚੱਲ ਰਹੀਆਂ ਡੈੱਫ ਓਲੰਪਿਕ ਖੇਡਾਂ ਦੇ 9ਵੇਂ ਦਿਨ 25 ਮੀਟਰ ਪਿਸਟਲ ਪੁਰਸ਼ ਈਵੈਂਟ ਵਿਚ ਸੋਨ ਤਮਗਾ ਜਿੱਤਿਆ। ਸਾਊਥ ਕੋਰੀਆ ਦੇ ਲੀਨਾ ਸੇਓਂਗ ਹਾ ਨੇ ਚਾਂਦੀ ਤਮਗਾ ਜਿੱਤਿਆ ਜਦਕਿ ਯੂਕ੍ਰੇਨ ਦੇ ਫੋਮਿਨ ਸੇਰਹੀ ਨੇ ਕਾਂਸੀ ਤਮਗਾ ਜਿੱਤਿਆ।
ਇਕ ਹੋਰ ਭਾਰਤੀ ਸ਼ੂਟਰ ਚੇਤਨ ਹਨਮੰਤ ਸਪਕਾਲ 5ਵੇਂ ਸਥਾਨ ’ਤੇ ਰਿਹਾ। ਕੁਆਲੀਫਾਇਰ ਵਿਚ 600 ਵਿਚੋਂ 575 ਦੇ ਨਾਲ ਕੁਅਆਲੀਫਿਕੇਸ਼ਨ ਵਰਲਡ ਰਿਕਾਰਡ ਤੇ ਕੁਆਲੀਫਿਕੇਸ਼ਨ ਡੈੱਫ ਓਲੰਪਿਕ ਰਿਕਾਰਡ ਦੀ ਬਰਾਬਰੀ ਕਰਨ ਤੋਂ ਬਾਅਦ ਅਭਿਨਵ 25 ਮੀਟਰ ਪਿਸਟਲ ਪੁਰਸ਼ ਈਵੈਂਟ ਦੇ ਫਾਈਨਲ ਵਿਚ ਪਹੁੰਚਿਆ ਸੀ। ਆਖਰੀ ਸ਼ਾਟ ਦੌਰਾਨ ਖਰਾਬੀ ਦੇ ਬਾਵਜੂਦ ਅਭਿਨਵ ਪਹਿਲਾਂ ਹੀ ਲੀਡ ਲੈ ਚੁੱਕਾ ਸੀ ਤੇ ਸ਼ਾਨਦਾਰ ਫਿਨਿਸ਼ ਦੇ ਨਾਲ ਖਤਮ ਕੀਤਾ।
