ਅਭੈ ਸਿੰਘ ਤੇ ਵੀਰ ਚੋਟਰਾਨੀ ਬ੍ਰਿਟਿਸ਼ ਓਪਨ ’ਚੋਂ ਬਾਹਰ

Wednesday, Jun 03, 2026 - 11:39 AM (IST)

ਅਭੈ ਸਿੰਘ ਤੇ ਵੀਰ ਚੋਟਰਾਨੀ ਬ੍ਰਿਟਿਸ਼ ਓਪਨ ’ਚੋਂ ਬਾਹਰ

ਸਪੋਰਟਸ ਡੈਸਕ- ਭਾਰਤ ਦੇ ਅਭੈ ਸਿੰਘ ਤੇ ਵੀਰ ਚੋਟਰਾਨੀ ਪੁਰਸ਼ ਵਰਗ ਦੇ ਦੂਜੇ ਦੌਰ ਦੇ ਮੈਚਾਂ ’ਚ ਵਿਸ਼ਵ ਰੈਂਕਿੰਗ ’ਚ ਟਾਪ-10 ’ਚ ਸ਼ਾਮਲ ਖਿਡਾਰੀਆਂ ਸਾਹਮਣੇ ਸਖਤ ਚੁਣੌਤੀ ਪੇਸ਼ ਕਰਨ ’ਚ ਅਸਫਲ ਰਹੇ ਤੇ ਇੱਥੇ ਆਪਣੇ-ਆਪਣੇ ਮੈਚ ਹਾਰ ਕੇ ਬ੍ਰਿਟਿਸ਼ ਓਪਨ ਸਕੁਐਸ਼ ਤੋਂ ਬਾਹਰ ਹੋ ਗਏ। 

ਵਿਸ਼ਵ ’ਚ 24ਵੇਂ ਨੰਬਰ ਦਾ ਖਿਡਾਰੀ ਅਭੈ ਇਕ ਕਰੀਬੀ ਮੁਕਾਬਲੇ ’ਚ ਮਿਸਰ ਦੇ ਵਿਸ਼ਵ ’ਚ 8ਵੇਂ ਨੰਬਰ ਦੇ ਖਿਡਾਰੀ ਮੁਹੰਮਦ ਜ਼ਕਾਰਿਆ ਤੋਂ 9-11, 4-11, 11-7, 10-12 ਨਾਲ ਹਾਰ ਗਿਆ। ਇਕ ਹੋਰ ਮੈਚ ’ਚ ਵਿਸ਼ਵ ਦੇ 40ਵੇਂ ਨੰਬਰ ਦੇ ਖਿਡਾਰੀ ਚੋਟਰਾਨੀ ਨੂੰ ਵੇਲਸ਼ ਦੇ ਵਿਸ਼ਵ ’ਚ 6ਵੇਂ ਨੰਬਰ ਦੇ ਖਿਡਾਰੀ ਜੋਏਲ ਮੈਕਿਨ ਨੇ 12-10, 11-9, 11-3 ਨਾਲ ਹਰਾਇਆ। ਅਨਾਹਤ ਸਿੰਘ ਤੇ ਰਮਿਤ ਟੰਡਨ ਪਿਛਲੇ ਹਫਤੇ ਪਹਿਲੇ ਦੌਰ ’ਚ ਹੀ ਟੂਰਨਾਮੈਂਟ ਤੋਂ ਬਾਹਰ ਹੋ ਗਏ ਸਨ।


author

Tarsem Singh

Content Editor

Related News