ਕ੍ਰਿਕਟ ਜਗਤ ’ਚ ਕਾਦਿਰ ਦੇ ਦਿਹਾਂਤ ਨਾਲ ਸੋਗ ਦੀ ਲਹਿਰ, ਕਈ ਧਾਕੜ ਕ੍ਰਿਕਟਰਾਂ ਨੇ ਪ੍ਰਗਟਾਇਆ ਦੁੱਖ

9/7/2019 1:46:32 PM

ਨਵੀਂ ਦਿੱਲੀ— ਕ੍ਰਿਕਟ ਜਗਤ ਨੇ ਪਾਕਿਸਤਾਨ ਦੇ ਮਹਾਨ ਲੈੱਗ ਸਪਿਨਰ ਅਬਦੁਲ ਕਾਦਿਰ ਦੇ ਦਿਹਾਂਤ ’ਤੇ ਡੂੰਘਾ ਸੋਗ ਜਤਾਇਆ ਹੈ। ਕਾਦਿਰ ਦਾ ਸ਼ੁੱਕਰਵਾਰ ਨੂੰ ਲਾਹੌਰ ’ਚ ਦਿਹਾਂਤ ਹੋ ਗਿਆ। ਉਹ 63 ਸਾਲਾਂ ਦੇ ਸਨ। ਲੈੱਗ ਸਪਿਨ ਗੇਂਦਬਾਜ਼ੀ ਨੂੰ ਇਕ ਨਵੇਂ ਅੰਦਾਜ਼ ’ਚ ਦੁਨੀਆ ਦੇ ਸਾਹਮਣੇ ਪੇਸ਼ ਕਰਨ ਵਾਲੇ ਕਾਦਿਰ ਦੇ ਦਿਹਾਂਤ ’ਤੇ ਸਾਬਕਾ ਪਾਕਿਸਤਾਨੀ ਕਪਤਾਨ ਵਸੀਮ ਅਕਰਮ, ਮੌਜੂਦਾ ਕਪਤਾਨ ਸਰਫਰਾਜ਼ ਅਹਿਮਦ, ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ, ਭਾਰਤੀ ਆਫ ਸਪਿਨਰ ਰਵੀਚੰਦਰਨ ਅਸ਼ਵਿਨ, ਹਰਭਜਨ ਸਿੰਘ, ਬੱਲੇਬਾਜ਼ ਵੀ. ਵੀ. ਐੱਸ. ਲਕਸ਼ਮਣ ਅਤੇ ਆਕਾਸ਼ ਚੋਪੜਾ ਨੇ ਡੂੰਘਾ ਸੋਗ ਜਤਾਇਆ ਹੈ।    

ਕਾਦਿਰ ਪਾਕਿਸਤਾਨ ’ਚ ਕ੍ਰਿਕਟਰਾਂ ਦੀਆਂ ਕਈ ਪੀੜ੍ਹੀਆਂ ਅਤੇ ਦੁਨੀਆ ਭਰ ’ਚ ਲੈੱਗ ਸਪਿਨਰਾਂ ਲਈ ਪ੍ਰੇਰਣਾ ਸਰੋਤ ਰਹੇ। ਉਹ ਆਸਟਰੇਲੀਆ ਦੇ ਦਿੱਗਜ ਲੈੱਗ ਸਪਿਨਰ ਸ਼ੇਨ ਵਾਰਨ ਅਤੇ ਪਾਕਿਸਤਾਨ ਦੇ ਮੁਸ਼ਤਾਕ ਅਹਿਮਦ ਦੇ ਮੇਂਟਰ ਵੀ ਰਹੇ। ਉਨ੍ਹਾਂ ਨੇ ਦੱਖਣੀ ਅਫਰੀਕਾ ਦੇ ਲੈੱਗ ਸਪਿਨਰ ਇਮਰਾਨ ਤਾਹਿਰ ਨੂੰ ਵੀ ਲੈੱਗ ਸਪਿਨ ਦੇ ਗੁਰ ਸਿਖਾਏ।

ਪਾਕਿਸਤਾਨ ਦੇ ਖੱਬੇ ਹੱਥ ਦੇ ਸਾਬਕਾ ਤੇਜ਼ ਗੇਂਦਬਾਜ਼ ਅਕਰਮ ਨੇ ਉਨ੍ਹਾਂ ਨੂੰ ਇਕ ਜਾਦੂਗਰ ਕਿਹਾ ਜਦਕਿ ਪਾਕਿਸਤਾਨ ਦੇ ਮੌਜੂਦਾ ਲੈੱਗ ਸਪਿਨਰ ਯਾਸਿਰ ਸ਼ਾਹ ਨੇ ਉਨ੍ਹਾਂ ਨੂੰ ਲੀਜੈਂਡ ਕਿਹਾ। ਸ਼ਾਦਾਬ ਖਾਨ ਨੇ ਉਨ੍ਹਾਂ ਨੂੰ ਲੈੱਗ ਸਪਿਨਰਾਂ ਦਾ ਆਈਕਾਨ ਦੱਸਿਆ। ਅਖ਼ਤਰ ਨੇ ਕਿਹਾ ਕਿ ਲੈੱਗ ਸਪਿਨ ਨੂੰ ਫਿਰ ਤੋਂ ਜ਼ਿੰਦਾ ਕਰਨ ਸਿਹਰਾ ਕਾਦਿਰ ਨੂੰ ਜਾਂਦਾ ਹੈ। ਵਾਰਨ ਨੇ ਉਨ੍ਹਾਂ ਨੂੰ ਜ਼ਬਰਦਸਤ ਗੇਂਦਬਾਜ਼ ਦੱਸਿਆ। ਭਾਰਤੀ ਸਪਿਨਰ ਹਰਭਜਨ ਨੇ ਕਿਹਾ ਕਿ ਉਹ ਇਕ ਚੈਂਪੀਅਨ ਗੇਂਦਬਾਜ਼ ਸਨ ਜਦਕਿ ਲਕਸ਼ਮਣ ਨੇ ਕਿਹਾ ਕਿ ਉਹ ਆਪਣੀ ਗੇਂਦਬਾਜ਼ੀ ਨਾਲ ਦਿਲ ਜਿੱਤ ਲੈਂਦੇ ਸਨ। ਅਸ਼ਵਿਨ ਨੇ ਕਿਹਾ ਕਿ ਉਹ ਸਪਿਨ ਗੇਂਦਬਾਜ਼ੀ ਦੇ ਧਾਕੜ ਸਨ।    

                    ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Tarsem Singh

This news is Edited By Tarsem Singh