ਏ.ਬੀ. ਡਿਵਿਲੀਅਰਸ ਨੇ IPL 'ਚ ਰਚਿਆ ਇਤਿਹਾਸ, ਅਜਿਹਾ ਕਰਨ ਵਾਲੇ ਬਣੇ ਦੂਜੇ ਬੱਲੇਬਾਜ਼

04/16/2019 12:28:42 PM

ਸਪੋਰਟਸ ਡੈਸਕ— ਮੁੰਬਈ ਇੰਡੀਅਨਸ ਨੇ ਸੋਮਵਾਰ ਨੂੰ ਆਖਰੀ ਦੇ ਓਵਰਾਂ 'ਚ ਖੇਡੀ ਗਈ ਹਾਰਦਿਕ ਪੰਡਯਾ ਦੀ 16 ਗੇਂਦਾਂ 'ਤੇ ਅਜੇਤੂ 37 ਦੌੜਾਂ ਦੀ ਪਾਰੀ ਦੇ ਸਹਾਰੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ) ਦੇ 12ਵੇਂ ਸੀਜਨ ਦੇ ਮੈਚ 'ਚ ਰਾਇਲ ਚੈਲੇਂਜਰਜ਼ ਬੈਂਗਲੁਰੂ ਨੂੰ ਪੰਜ ਵਿਕਟ ਨਾਲ ਹਰਾ ਦਿੱਤਾ।

ਬੈਂਗਲੁਰੂ ਨੇ ਵਾਨਖੇੜੇ ਸਟੇਡੀਅਮ 'ਚ ਖੇਡੇ ਗਏ ਇਸ ਮੈਚ ਚ ਏ. ਬੀ. ਡਿਵਿਲੀਅਰਸ (75) ਤੇ ਮੋਇਨ ਅਲੀ (50) ਦੀ ਅਰਧ ਸੈਕੜਾਂ ਪਾਰੀਆਂ ਦੇ ਦਮ 'ਤੇ 20 ਓਵਰਾਂ 'ਚ ਸੱਤ ਵਿਕਟ ਖੁੰਝ ਕੇ 171 ਦੌੜਾਂ ਬਣਾਏ ਸਨ। ਇਸ ਟੀਚਾ ਨੂੰ ਮੁੰਬਈ ਨੇ 19 ਓਵਰਾਂ 'ਚ ਪੰਜ ਵਿਕਟ ਦੇ ਨੁਕਸਾਨ 'ਤੇ ਹਾਸਲ ਕਰ ਲਿਆ।
PunjabKesari
ਇਸ ਮੁਕਾਬਲੇ 'ਚ ਭਲੇ ਹੀ ਆਰ. ਸੀ. ਬੀ ਹਾਰ ਗਈ ਹੋ ਪਰ ਟੀਮ ਦੇ ਦਿੱਗਜ ਬੱਲੇਬਾਡ ਏ. ਬੀ. ਡਿਵਿਲੀਅਰਸ ਨੇ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ। ਡਿਵਿਲੀਅਰਸ ਨੇ 51 ਗੇਂਦਾਂ 'ਚ 6 ਚੌਕੀਆਂ ਤੇ 4 ਛੱਕਿਆਂ ਦੀ ਮਦਦ ਨਾਲ 75 ਦੌੜਾਂ ਦੀ ਪਾਰੀ ਖੇਡੀ। ਇਸ ਦੇ ਨਾਲ ਹੀ ਉਨ੍ਹਾਂ ਨੇ ਆਈ. ਪੀ. ਐੱਲ. 'ਚ ਆਪਣੇ 200 ਛੱਕੇ ਪੂਰੇ ਕਰ ਲਏ ਹਨ।
PunjabKesariਡਿਵਿਲੀਅਰਸ ਆਈ. ਪੀ. ਐੱਲ, ਦੇ ਇਤਿਹਾਸ 'ਚ ਇਹ ਕਾਰਨਾਮਾ ਕਰਨ ਵਾਲੇ ਕ੍ਰਿਸ ਗੇਲ ਤੋਂ ਬਾਅਦ ਦੂੱਜੇ ਬੱਲੇਬਾਜ਼ ਹਨ। ਗੇਲ ਹੁਣ ਤੱਕ ਆਈ. ਪੀ. ਐੱਲ 'ਚ 315 ਛੱਕੇ ਜੜ ਚੁੱਕੇ ਹਨ, ਉਥੇ ਹੀ ਡੀ ਵਿਲੀਅਰਸ  ਦੇ ਨਾਂ ਹੁਣ 203 ਛੱਕੇ ਦਰਜ ਹਨ।


Related News