ਏਬੀ ਡਿਵਿਲੀਅਰਸ ਤੇ ਕ੍ਰਿਸ ਗੇਲ ਦੀ ਜਰਸੀ ਦੇ ਨੰਬਰ 'ਰਿਟਾਇਰ' ਕਰੇਗੀ RCB

03/19/2023 3:40:12 PM

ਬੈਂਗਲੁਰੂ : ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ .ਬੀ.) ਵਲੋਂ ਏਬੀ ਡਿਵੀਲੀਅਰਸ ਤੇ ਕ੍ਰਿਸ ਗੇਲ ਵੱਲੋਂ ਪਹਿਨੀਆਂ ਗਈਆਂ ਜਰਸੀਆਂ ਨੰਬਰ 17 ਤੇ 333 ਨੂੰ ਹਮੇਸ਼ਾ ਲਈ ਰਿਟਾਇਰ (ਅਲਵਿਦਾ) ਕਰ ਦਿੱਤਾ ਜਾਵੇਗਾ ਜਦੋਂ ਇਨ੍ਹਾਂ ਦੋਵਾਂ ਮਹਾਨ ਕ੍ਰਿਕਟਰਾਂ ਨੂੰ 26 ਮਾਰਚ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਟੀਮ ਦੇ ‘ਹਾਲ ਆਫ ਫੇਮ’ ਵਿਚ ਸ਼ਾਮਲ ਕੀਤਾ ਜਾਵੇਗਾ। ਆਰਸੀਬੀ ਨੇ ਟਵੀਟ ਰਾਹੀਂ ਇਹ ਜਾਣਕਾਰੀ ਦਿੱਤੀ ਹੈ। ਜਰਸੀ ਨੰਬਰ 17 ਪਹਿਨਣ ਵਾਲੇ ਡਿਵੀਲੀਅਰਜ਼ ਆਰਸੀਬੀ ਲਈ 11 ਸੈਸ਼ਨ (2011 ਤੋਂ 2011) ਤਕ ਖੇਡੇ ਸਨ ਜਿਨ੍ਹਾਂ ਨੇ ਫਰੈਂਚਾਈਜ਼ੀ ਲਈ 156 ਮੈਚਾਂ ਵਿਚ 4491 ਦੌੜਾਂ ਬਣਾਈਆਂ। ਉਥੇ 333 ਨੰਬਰ ਦੀ ਜਰਸੀ ਪਹਿਨਣ ਵਾਲੇ ਵੈਸਟਇੰਡੀਜ਼ ਦੇ ਧਮਾਕੇਦਾਰ ਬੱਲੇਬਾਜ਼ ਕ੍ਰਿਸ ਗੇਲ ਸੱਤ ਸੈਸ਼ਨਾਂ ਤਕ ਆਰਸੀਬੀ ਲਈ ਖੇਡੇ ਸਨ। ਉਨ੍ਹਾਂ ਨੇ 2013 ਆਈਪੀਐੱਲ ਸੈਸ਼ਨ ਵਿਚ 16 ਮੈਚਾਂ ਵਿਚ 708 ਦੌੜਾਂ ਬਣਾਈਆਂ ਸਨ।


Tarsem Singh

Content Editor

Related News