ਮਹੀਨਿਆਂ ਤੱਕ ਬਾਇਓ ਬਬਲ ’ਚ ਰਹਿਣਾ ਔਖਾ : ਫਿੰਚ
Wednesday, Jan 27, 2021 - 01:09 PM (IST)
ਮੈਲਬੌਰਨ (ਭਾਸ਼ਾ) : ਆਸਟਰੇਲੀਆ ਦੇ ਸੀਮਤ ਓਵਰਾਂ ਦੇ ਕਪਤਾਨ ਅਰੋਨ ਫਿੰਚ ਨੇ ਵੀ ਨਿਯਮਿਤ ਰੂਪ ਨਾਲ ਬਾਇਓ ਬਬਲ ਵਿਚ ਰਹਿ ਕੇ ਖੇਡਣ ਨੂੰ ਲੈ ਕੇ ਚਿੰਤਾ ਜਤਾਉਂਦੇ ਹੋਏ ਕਿਹਾ ਹੈ ਕਿ ਪਰਿਵਾਰ ਵਾਲੇ ਕ੍ਰਿਕਟਰਾਂ ਲਈ ਮਹੀਨਿਆਂ ਤੱਕ ਇਸ ਤਰ੍ਹਾਂ ਬਾਇਓ ਬਬਲ ਵਿਚ ਰਹਿਣਾ ਔਖਾ ਹੈ। ਕੋਰੋਨਾ ਮਹਾਮਾਰੀ ਦੌਰਾਨ ਜੈਵ ਸੁਰੱਖਿਅਤ ਮਾਹੌਲ ਵਿਚ ਖੇਡਣਾ ਕ੍ਰਿਕਟਰਾਂ ਲਈ ਆਮ ਹੋ ਗਿਆ ਹੈ। ਪਿਛਲੇ 9 ਮਹੀਨਿਆਂ ਵਿਚੋਂ ਜ਼ਿਆਦਾਤਰ ਸਮਾਂ ਇਕਾਂਤਵਾਸ, ਬਾਇਓ ਬਬਲ ਜਾਂ ਤਾਲਾਬੰਦੀ ਵਿਚ ਬਿਤਾਉਣ ਵਾਲੇ ਫਿੰਚ ਨੇ ਸੁਝਾਅ ਦਿੱਤਾ ਹੈ ਕਿ ਕ੍ਰਿਕਟ ਆਸਟਰੇਲੀਆ ਨੂੰ ਇਕ ਤੋਂ ਜ਼ਿਆਦਾ ਪ੍ਰਾਰੂਪਾਂ ਵਿਚ ਖੇਡਣ ਵਾਲੇ ਖਿਡਾਰੀਆਂ ਲਈ ਇਨ੍ਹਾਂ ਹਾਲਾਤਾਂ ਵਿਚ ਕੋਈ ਯੋਜਨਾ ਬਣਾਉਣੀ ਚਾਹੀਦੀ ਹੈ।
ਵਨਡੇ ਅਤੇ ਟੀ20 ਖੇਡਣ ਵਾਲੇ ਫਿੰਚ ਨੇ ਕਿਹਾ, ‘ਜੇਕਰ ਇਹੀ ਹਾਲਾਤ ਲੰਬੇ ਸਮੇਂ ਤੱਕ ਰਹੇ ਤਾਂ ਇਸ ’ਤੇ ਵਿਚਾਰ ਕਰਣਾ ਹੋਵੇਗਾ। ਖਿਡਾਰੀਆਂ ਦਾ ਲੰਬੇ ਸਮੇਂ ਤੱਕ ਬਾਇਓ ਬਬਲ ਵਿਚ ਰਹਿਣਾ ਸੰਭਵ ਨਹੀਂ। ਇੰਨੇ ਸਮੇਂ ਪਰਿਵਾਰ ਤੋਂ ਦੂਰ ਰਹਿਣਾ ਔਖਾ ਹੈ ਅਤੇ ਪਰਿਵਾਰ ਤੁਹਾਡੇ ਨਾਲ ਰਹਿ ਨਹੀਂ ਸਕਦਾ।’ ਦੱਖਣੀ ਅਫਰੀਕਾ ਦੇ ਸੀਨੀਅਰ ਕ੍ਰਿਕਟਰ ਫਾਫ ਡੁ ਪਲੇਸੀ ਨੇ ਵੀ ਪਾਕਿਸਤਾਨ ਖ਼ਿਲਾਫ਼ ਕਰਾਚੀ ਵਿਚ ਪਹਿਲੇ ਟੈਸਟ ਤੋਂ ਪਹਿਲਾਂ ਇਹ ਚਿੰਤਾ ਜਤਾਈ ਸੀ। ਫਿੰਚ ਨੇ ਕਿਹਾ, ‘ਕੁੱਝ ਖਿਡਾਰੀ ਵਿਆਹੇ ਅਤੇ ਬੱਚਿਆਂ ਵਾਲੇ ਹਨ ਅਤੇ ਉਨ੍ਹਾਂ ਲਈ ਇਕ ਕੁਆਰੇ ਕ੍ਰਿਕਟਰ ਦੀ ਤੁਲਣਾ ਵਿਚ ਇਹ ਹੋਰ ਵੀ ਔਖਾ ਹੋਵੇਗਾ। ਇਨ੍ਹਾਂ ਸਾਰੀਆਂ ਗੱਲਾਂ ’ਤੇ ਵੀ ਧਿਆਨ ਕਰਣਾ ਚਾਹੀਦਾ ਹੈ।’
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।