ਆਮਿਰ ਤੇ ਰਾਊਫ ਕੋਰੋਨਾ ਟੈਸਟ ''ਚ ਨੈਗੇਟਿਵ

07/30/2020 9:47:03 PM

ਲੰਡਨ– ਪਾਕਿਸਤਾਨ ਦੇ ਕ੍ਰਿਕਟਰ ਹੈਰਿਸ ਰਾਊਫ ਤੇ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਲਗਾਤਾਰ ਦੋ ਕੋਰੋਨਾ ਵਾਇਰਸ ਟੈਸਟ ਵਿਚ ਨੈਗੇਟਿਵ ਪਾਏ ਗਏ ਹਨ। ਰਾਊਫ ਇਸ ਹਫਤੇ ਤੋਂ ਬਾਅਦ ਪਾਕਿਸਤਾਨ ਤੋਂ ਇੰਗਲੈਂਡ ਲਈ ਉਡਾਨ ਭਰੇਗਾ ਜਦਕਿ ਇੰਗਲੈਂਡ ਵਿਚ ਹੀ ਮੌਜੂਦ ਆਮਿਰ ਟੀਮ ਦੇ ਨਾਲ ਜੁੜੇਗਾ। ਰਾਊਫ 20 ਜੁਲਾਈ ਤਕ 6 ਵਾਰ ਕੋਰੋਨਾ ਟੈਸਟ ਕਰਵਾ ਚੁੱਕਾ ਸੀ, ਜਿਸ ਵਿਚੋਂ ਉਹ 5 ਵਾਰ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਉਸਦਾ ਇਕ ਟੈਸਟ ਨੈਗੇਟਿਵ ਆਇਆ ਸੀ ਪਰ ਦਿਸ਼ਾ-ਨਿਰਦੇਸ਼ਾਂ ਅਨੁਸਾਰ ਟੀਮ ਨਾਲ ਜੁੜਨ ਲਈ ਲਗਾਤਾਰ ਦੋ ਟੈਸਟਾਂ ਵਿਚ ਨੈਗੇਟਿਵ ਆਉਣਾ ਜ਼ਰੂਰੀ ਹੈ। ਇਸ ਪੂਰੇ ਸਮੇਂ ਵਿਚ ਉਸ ਵਿਚ ਕੋਰੋਨਾ ਦਾ ਕੋਈ ਲੱਛਣ ਨਹੀਂ ਪਾਇਆ ਗਿਆ।

PunjabKesari
ਰਾਊਫ ਦੇ ਲਗਾਤਾਰ ਦੋ ਕੋਰੋਨਾ ਵਾਇਰਸ ਟੈਸਟ ਨੈਗੇਟਿਵ ਪਾਏ ਜਾਣ ਤੋਂ ਬਾਅਦ ਉਸਦਾ ਇੰਗਲੈਂਡ ਵਿਚ ਟੀਮ ਦੇ ਨਾਲ ਜੁੜਨ ਦਾ ਰਸਤਾ ਸਾਫ ਹੋ ਗਿਆ ਹੈ। ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਵੀਰਵਾਰ ਨੂੰ ਦੱਸਿਆ ਕਿ ਆਮਿਰ ਕੁਆਰੰਟੀਨ ਵਿਚ ਜ਼ਰੂਰੀ ਸਮਾਂ ਬਤਾਉਣ ਤੋਂ ਬਾਅਦ ਟੀਮ ਨਾਲ ਜੁੜ ਗਿਆ ਹੈ। ਇਸ ਦੌਰਾਨ ਉਹ ਦੋ ਵਾਰ ਕੋਰੋਨਾ ਵਾਇਰਸ ਟੈਸਟ ਵਿਚ ਨੈਗੇਟਿਵ ਪਾਇਆ ਗਿਆ ਹੈ।


Gurdeep Singh

Content Editor

Related News