ਦਿੱਲੀ ਦੀ ਤੇਲੁਗੂ ''ਤੇ ਇਕ ਅੰਕ ਨਾਲ ਰੋਮਾਂਚਕ ਜਿੱਤ

07/24/2019 10:47:16 PM

ਹੈਦਰਾਬਾਦ— ਨਵੀਨ ਕੁਮਾਰ ਦੇ 14 ਅੰਕਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਦਬੰਗ ਦਿੱਲੀ ਨੇ ਤੇਲੁਗੂ ਟਾਇੰਟਸ ਨੂੰ ਪ੍ਰੋ ਕਬੱਡੀ ਲੀਗ ਦੇ ਰੋਮਾਂਚਕ ਮੁਕਾਬਲੇ 'ਚ ਬੁੱਧਵਾਰ ਨੂੰ ਸਿਰਫ ਇਕ ਅੰਕ ਦੇ ਅੰਤਰ ਨਾਲ 34-33 ਨਾਲ ਹਰਾ ਦਿੱਤਾ। ਮੈਚ 'ਚ ਇਕ ਮਿੰਟ ਰਹਿੰਦੇ ਦਿੱਲੀ ਦੇ ਕੋਲ 34-32 ਦੇ ਨਾਲ ਬੜ੍ਹਤ ਸੀ। ਤੇਲੁਗੂ ਟੀਮ ਦੇ ਸਭ ਤੋਂ ਸਫਲ ਰੇਡਰ ਸੂਰਜ ਦੇਸਾਈ ਨੇ ਆਖਰੀ ਰੇਡ 'ਚ ਇਕ ਅੰਕ ਹਾਸਲ ਕੀਤਾ ਪਰ ਉਹ ਹਾਰ ਦਾ ਅੰਤਰ ਹੀ ਘੱਟ ਕਰ ਸਕੇ। ਦੇਸਾਈ ਨੇ 15 ਰੇਡ 'ਚ ਸਭ ਤੋਂ ਜ਼ਿਆਦਾ 18 ਅੰਕ ਹਾਸਲ ਕੀਤੇ। 

PunjabKesari
ਦਿੱਲੀ ਦੇ ਲਈ ਨਵੀਨ ਨੇ 14 ਤੇ ਚੰਦ੍ਰਨ ਰਣਜੀਤ ਨੇ 6 ਅੰਕ ਹਾਸਲ ਕੀਤੇ। ਤੇਲੁਗੂ ਟੀਮ ਨੇ ਰੇਡ ਤੋਂ 27 ਤੇ ਦਿੱਲੀ ਨੇ 24 ਅੰਕ ਹਾਸਲ ਕੀਤੇ। ਦਿੱਲੀ ਨੇ ਇਸ ਜਿੱਤ ਨਾਲ ਆਪਣਾ ਖਾਤਾ ਖੋਲਿਆ ਜਦਕਿ ਤੇਲੁਗੂ ਨੂੰ ਲਗਾਤਾਰ ਤੀਜੀ ਹਾਰ ਦਾ ਸਾਹਮਣਾ ਕਰਨਾ ਪਿਆ।


Gurdeep Singh

Content Editor

Related News