ਰਾਡੁਕਾਨੂ ਦੀ ਅਜ਼ਾਰੇਂਕਾ ''ਤੇ ਇਕਪਾਸੜ ਜਿੱਤ

Thursday, Aug 18, 2022 - 05:56 PM (IST)

ਰਾਡੁਕਾਨੂ ਦੀ ਅਜ਼ਾਰੇਂਕਾ ''ਤੇ ਇਕਪਾਸੜ ਜਿੱਤ

ਮੇਸਨ, (ਏਜੰਸੀ)- ਯੂ. ਐਸ. ਓਪਨ ਚੈਂਪੀਅਨ ਏਮਾ ਰਾਡੁਕਾਨੂ ਨੇ ਵੈਸਟਰਨ ਐਂਡ ਸਦਰਨ ਓਪਨ ਟੈਨਿਸ ਟੂਰਨਾਮੈਂਟ ਦੇ ਦੂਜੇ ਦੌਰ ਵਿੱਚ ਵਿਕਟੋਰੀਆ ਅਜ਼ਾਰੇਂਕਾ ਨੂੰ ਸਿੱਧੇ ਸੈੱਟਾਂ ਵਿੱਚ ਹਰਾ ਕੇ ਜਿੱਤ ਦਾ ਸਿਲਸਿਲਾ ਜਾਰੀ ਰੱਖਿਆ। ਪਹਿਲੇ ਦੌਰ ਵਿੱਚ ਸੇਰੇਨਾ ਵਿਲੀਅਮਸ ਨੂੰ ਹਰਾਉਣ ਵਾਲੀ 19 ਸਾਲਾ ਰਾਡੁਕਾਨੂ ਨੇ ਅਜ਼ਾਰੇਂਕਾ ਨੂੰ 6-0, 6-2 ਨਾਲ ਹਰਾ ਕੇ ਯੂ. ਐਸ. ਓਪਨ ਲਈ ਆਪਣੀ ਠੋਸ ਤਿਆਰੀ ਦਾ ਸਬੂਤ ਦਿੱਤਾ। 

ਸੇਰੇਨਾ ਖਿਲਾਫ ਆਖਰੀ ਪੰਜ ਗੇਮ ਜਿੱਤਣ ਵਾਲੇ ਰਾਡੁਕਾਨੂ ਨੇ ਅਜ਼ਾਰੇਂਕਾ ਖਿਲਾਫ ਪਹਿਲੇ 10 ਗੇਮ ਜਿੱਤੇ। ਉਸਦਾ ਅਗਲਾ ਮੁਕਾਬਲਾ ਅੱਠਵਾਂ ਦਰਜਾ ਪ੍ਰਾਪਤ ਜੈਸਿਕਾ ਪੇਗੁਲਾ ਨਾਲ ਹੋਵੇਗਾ। ਇਸ ਦੌਰਾਨ ਛੇਵਾਂ ਦਰਜਾ ਪ੍ਰਾਪਤ ਸਿਮੋਨਾ ਹਾਲੇਪ ਪੱਟ ਦੀਆਂ ਮਾਸਪੇਸ਼ੀਆਂ ਵਿੱਚ ਖਿਚਾਅ ਕਾਰਨ ਟੂਰਨਾਮੈਂਟ ਤੋਂ ਹਟ ਗਈ ਹੈ। ਪਿਛਲੇ ਹਫ਼ਤੇ ਟੋਰੰਟੋ ਵਿੱਚ ਖ਼ਿਤਾਬ ਜਿੱਤਣ ਵਾਲੀ ਹਾਲੇਪ ਦੇ ਪਿੱਛੇ ਹਟਣ ਤੋਂ ਬਾਅਦ ਵੇਰੋਨਿਕਾ ਕੁਡਰਮੇਟੋਵਾ ਅਗਲੇ ਦੌਰ ਵਿੱਚ ਪਹੁੰਚ ਗਈ। 


author

Tarsem Singh

Content Editor

Related News