ਯੁਵਰਾਜ ਸਿੰਘ ਦੇ ਘਰ ਆਇਆ ਨੰਨ੍ਹਾ ਮਹਿਮਾਨ, ਪਤਨੀ ਹੇਜ਼ਲ ਨੇ ਦਿੱਤਾ ਬੇਟੇ ਨੂੰ ਜਨਮ
Wednesday, Jan 26, 2022 - 01:11 AM (IST)
ਨਵੀਂ ਦਿੱਲੀ- ਸਾਬਕਾ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਇਕ ਬੱਚੇ ਦੇ ਪਿਤਾ ਬਣ ਗਏ ਹਨ। 40 ਸਾਲਾ ਯੁਵਰਾਜ ਨੇ ਮੰਗਲਵਾਰ ਦੇਰ ਰਾਤ ਟਵੀਟ ਕਰ ਇਹ ਜਾਣਕਾਰੀ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀ। ਉਨ੍ਹਾਂ ਨੇ ਇਹ ਖੁਸ਼ਖਬਰੀ ਆਪਣੇ ਟਵਿੱਟਰ ਅਕਾਊਂਟ 'ਤੇ ਸ਼ੇਅਰ ਕਰਦੇ ਹੋਏ ਸਾਰਿਆਂ ਨੂੰ ਨਿੱਜਤਾ ਨਾਲ ਸਨਮਾਨ ਕਰਨ ਦੀ ਅਪੀਲ ਵੀ ਕੀਤੀ।
ਇਹ ਖ਼ਬਰ ਪੜ੍ਹੋ- AUS ਟੀਮ ਕਰ ਸਕਦੀ ਹੈ ਪਾਕਿ ਦਾ ਦੌਰਾ, ਮੁੱਖ ਚੋਣਕਾਰ ਬੇਲੀ ਨੇ ਕਹੀ ਇਹ ਗੱਲ
ਯੁਵਰਾਜ ਨੇ ਟਵੀਟ ਕਰਦੇ ਹੋਏ ਲਿਖਿਆ- ਸਾਡੇ ਸਾਰਿਆਂ ਪ੍ਰਸ਼ੰਸਕਾਂ, ਪਰਿਵਾਰ ਅਤੇ ਦੋਸਤਾਂ ਦੇ ਲਈ, ਸਾਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਅੱਜ ਪ੍ਰਮਾਤਮਾ ਨੇ ਸਾਨੂੰ ਇਕ ਬੱਚੇ ਦਾ ਆਸ਼ੀਰਵਾਦ ਦਿੱਤਾ ਹੈ। ਸਾਨੂੰ ਇਸ ਆਸ਼ੀਰਵਾਦ ਦੇ ਲਈ ਪ੍ਰਮਾਤਮਾ ਦਾ ਧੰਨਵਾਦ ਕਰਦੇ ਹੋਏ ਆਪਣੇ ਬੱਚੇ ਦਾ ਦੁਨੀਆ ਵਿਚ ਸਵਾਗਤ ਕਰਦੇ ਹਾਂ ਤੇ ਚਾਹੁੰਦੇ ਹਾਂ ਕਿ ਤੁਸੀਂ ਸਾਡੀ ਨਿੱਜਤਾ ਦਾ ਸਨਮਾਨ ਕਰੋ।
ਇਹ ਖ਼ਬਰ ਪੜ੍ਹੋ- ਪ੍ਰਧਾਨ ਮੰਤਰੀ ਦੀ ਫੋਟੋ ਇਸ਼ਤਿਹਾਰ ਨਹੀਂ : ਕੇਰਲ ਹਾਈ ਕੋਰਟ
ਖੱਬੇ ਹੱਥ ਦੇ ਸਟਾਰ ਬੱਲੇਬਾਜ਼ ਨੇ 2012 ਵਿਚ ਕੈਂਸਰ ਦੀ ਬੀਮਾਰੀ ਤੋਂ ਠੀਕ ਹੋਣ ਦੇ ਬਾਅਦ ਨਵੰਬਰ 2015 ਵਿਚ ਬ੍ਰਿਟਿਸ਼ ਨਾਗਰਿਕ ਹੇਜ਼ਲ ਕੀਚ ਨਾਲ ਮੰਗਣੀ ਕੀਤੀ ਸੀ ਤੇ ਇਸ ਦੇ ਇਕ ਸਾਲ ਬਾਅਦ ਨਵੰਬਰ 2016 ਵਿਚ ਦੋਵੇਂ ਇਕ-ਦੂਜੇ ਨਾਲ ਵਿਆਹ ਦੇ ਬੰਧਨ 'ਚ ਬੱਝ ਗਏ।
ਯੁਵੀ ਦੇ ਨਾਂ ਤੋਂ ਮਸ਼ਹੂਰ ਯੁਵਰਾਜ ਸਿੰਘ ਦੇ ਅੰਤਰਰਾਸ਼ਟਰੀ ਕਰੀਅਰ ਬੇਹੱਦ ਸ਼ਾਨਦਾਰ ਰਿਹਾ। ਉਨ੍ਹਾਂ ਨੇ 17 ਸਾਲ ਦੇ ਆਪਣੇ ਅੰਤਰਰਾਸ਼ਟਰੀ ਕਰੀਅਰ ਵਿਚ 402 ਮੈਚ ਖੇਡੇ ਤੇ ਇਸ ਦੌਰਾਨ 11778 ਦੌੜਾਂ ਬਣਾਈਆਂ। ਯੁਵਰਾਜ ਨੇ ਇਸ ਵਿਚ 17 ਸੈਂਕੜੇ ਤੇ 71 ਅਰਧ ਸੈਂਕੜੇ ਵੀ ਲਗਾਏ। ਉਨ੍ਹਾਂ ਨੇ ਗੇਂਦਬਾਜ਼ੀ ਵਿਚ ਵੀ ਅਹਿਮ ਯੋਗਦਾਨ ਦਿੱਤਾ ਤੇ 148 ਵਿਕਟਾਂ ਹਾਸਲ ਕੀਤੀਆਂ। ਯੁਵਰਾਜ ਨੇ ਵਨ ਡੇ ਕ੍ਰਿਕਟ ਵਿਚ 7 ਮੈਨ ਆਫ ਦਿ ਸੀਰੀਜ਼ ਦਾ ਖਿਤਾਬ ਵੀ ਜਿੱਤਿਆ। ਉਸਦੇ ਆਲਰਾਊਂਡਰ ਪ੍ਰਦਰਸ਼ਨ ਦੇ ਦਮ 'ਤੇ ਭਾਰਤੀ ਟੀਮ ਨੇ 2011 ਦਾ ਵਿਸ਼ਵ ਕੱਪ ਵੀ ਜਿੱਤਿਆ ਸੀ। ਯੁਵਰਾਜ ਨੇ ਸਾਲ 2000 ਵਿਚ ਅੰਤਰਰਾਸ਼ਟਰੀ ਡੈਬਿਊ ਕੀਤਾ ਸੀ ਤੇ ਇਸ ਤੋਂ ਬਾਅਦ 2019 ਵਿਚ ਉਨ੍ਹਾਂ ਨੇ ਕ੍ਰਿਕਟ ਦੇ ਸਾਰੇ ਸਵਰੂਪਾਂ ਤੋਂ ਸੰਨਿਆਸ ਲੈ ਲਿਆ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।