ਕੋਹਲੀ ਦੇ ਇਕ 'ਲਾਈਕ' ਨੇ ਬਦਲ'ਤੀ ਜਲੰਧਰ 'ਚ ਜਨਮੀ ਇਸ ਅਦਾਕਾਰਾ ਦੀ ਕਿਸਮਤ ! ਰਾਤੋ-ਰਾਤ ਬਣ ਗਈ ਸਟਾਰ

Thursday, May 15, 2025 - 12:53 PM (IST)

ਕੋਹਲੀ ਦੇ ਇਕ 'ਲਾਈਕ' ਨੇ ਬਦਲ'ਤੀ ਜਲੰਧਰ 'ਚ ਜਨਮੀ ਇਸ ਅਦਾਕਾਰਾ ਦੀ ਕਿਸਮਤ ! ਰਾਤੋ-ਰਾਤ ਬਣ ਗਈ ਸਟਾਰ

ਮੁੰਬਈ- ਸੋਸ਼ਲ ਮੀਡੀਆ ’ਤੇ ਇਕ ਛੋਟਾ ਜਿਹਾ ‘ਲਾਈਕ’ ਕਿੰਨਾ ਵੱਡਾ ਤੂਫਾਨ ਲਿਆ ਸਕਦਾ ਹੈ, ਇਹ ਹਾਲ ਹੀ ’ਚ ਅਵਨੀਤ ਕੌਰ ਅਤੇ ਵਿਰਾਟ ਕੋਹਲੀ ਦੇ ਮਾਮਲੇ ਨੇ ਦਿਖਾ ਦਿੱਤਾ ਹੈ। ਵਿਰਾਟ ਨੇ ਅਵਨੀਤ ਦੀ ਇਕ ਇੰਸਟਾਗ੍ਰਾਮ ਪੋਸਟ ਨੂੰ ਗਲਤੀ ਨਾਲ ਲਾਈਕ ਕੀਤਾ, ਜਿਸਦੇ ਬਾਅਦ ਅਭਿਨੇਤਰੀ ਸੁਰਖੀਆਂ ’ਚ ਆ ਗਈ। ਹਾਲਾਂਕਿ, ਵਿਰਾਟ ਨੇ ਇਸ ਨੂੰ ਐਲਗੋਰਿਦਮ ਦੀ ਗਲਤੀ ਦੱਸ ਕੇ ਸਫਾਈ ਦਿੱਤੀ, ਪਰ ਇਸ ਪੂਰੀ ਘਟਨਾ ’ਚ ਸਭ ਤੋਂ ਜ਼ਿਆਦਾ ਫਾਇਦਾ ਅਵਨੀਤ ਕੌਰ ਨੂੰ ਹੋਇਆ ਅਤੇ 23 ਸਾਲ ਦੀ ਅਵਨੀਤ ਦੀ ਪਾਪੁਲੈਰਿਟੀ ਨੂੰ ਜਿਵੇਂ ਖੰਭ ਹੀ ਲੱਗ ਗਏ।

ਇਹ ਵੀ ਪੜ੍ਹੋ: ਤਾਪਸੀ ਪੰਨੂ ਦੀ ‘ਨੇਕ ਪਹਿਲ’, 60 ਕੁੜੀਆਂ ਨੂੰ ਲਿਆ ਗੋਦ

PunjabKesari

ਵਿਰਾਟ ਦੇ ਪੋਸਟ ਲਾਈਕ ਕਰਨ ਦੇ ਬਾਅਦ ਲੋਕਾਂ ਨੇ ਸੋਸ਼ਲ ਮੀਡੀਆ ’ਤੇ ਉਸਨੂੰ ਖੂਬ ਸਰਚ ਕੀਤਾ। ਇਸਦਾ ਅੰਦਾਜ਼ਾ ਇਸੀ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਮਾਮਲੇ ਦੇ ਵਾਇਰਲ ਹੋਣ ਦੇ ਬਾਅਦ ਹੀ ਅਵਨੀਤ ਦੇ ਕਰੀਬ 20 ਲੱਖ ਫਾਲੋਅਰਸ ਵਧ ਗਏ। ਅਵਨੀਤ ਪਹਿਲਾਂ ਤੋਂ ਹੀ ਇਕ ਪਾਪੁਲਰ ਅਦਾਕਾਰਾ ਹੈ ਪਰ ਜਿਵੇਂ ਹੀ ਵਿਰਾਟ ਕੋਹਲੀ ਨੇ ਉਸਦੀ ਪੋਸਟ ਲਾਈਕ ਕੀਤੀ, ਉਸ ਦੇ ਫਾਲੋਅਰਸ ਤੇਜ਼ੀ ਨਾਲ ਵਧਣ ਲੱਗ ਗਏ। nਵਿਰਾਟ ਵੱਲੋਂ ਅਵਨੀਤ ਦੀ ਪੋਸਟ ਲਾਈਕ ਕਰਨ ਤੋਂ ਪਹਿਲਾਂ ਅਦਾਕਾਰਾ ਦੇ 30 ਮਿਲੀਅਨ ਫਾਲੋਅਰਸ ਸਨ ਅਤੇ ਇਸ ਮਾਮਲੇ ਦੇ ਸਾਹਮਣੇ ਆਉਣ ਦੇ ਬਾਅਦ ਅਵਨੀਤ ਦੇ 31.8 ਮਿਲੀਅਨ ਫਾਲੋਅਰਸ ਹੋ ਗਏ। ਇੰਨਾ ਹੀ ਨਹੀਂ ਕਿਹਾ ਜਾ ਰਿਹਾ ਹੈ ਕਿ ਉਸਦੀ ਝੋਲੀ ’ਚ ਕਈ ਨਵੀਂਆਂ ਬ੍ਰਾਂਡ ਡੀਲਸ ਵੀ ਆ ਗਈਆਂ ਹਨ।

ਇਹ ਵੀ ਪੜ੍ਹੋ: ਪ੍ਰੀਤੀ ਜ਼ਿੰਟਾ ਨੇ ਦੱਸਿਆ ਕਿਹੜੇ ਧਰਮ ਦਾ ਪਾਲਣ ਕਰਨਗੇ ਜੁੜਵਾਂ ਬੱਚੇ ਜੈ ਅਤੇ ਜੀਆ!

PunjabKesari

ਰਿਪੋਰਟਸ ਦੇ ਅਨੁਸਾਰ, ਅਵਨੀਤ ਜਿਥੇ ਪਹਿਲਾਂ ਇਕ ਪੋਸਟ ਦੇ ਲਈ 2 ਲੱਖ ਰੁਪਏ ਚਾਰਜ ਕਰਦੀ ਸੀ, ਹੁਣ ਉਸਦੀ ਫੀਸ ਵਧ ਕੇ 2.6 ਲੱਖ ਰੁਪਏ ਹੋ ਗਈ ਹੈ। ਇਸਦੇ ਇਲਾਵਾ, ਉਸ ਨੂੰ ਕਈ ਬਿਊਟੀ ਅਤੇ ਫਿਟਨੈੱਸ ਬ੍ਰਾਂਡਸ ਦੇ ਆਫਰ ਵੀ ਮਿਲੇ ਹਨ। ਦੱਸ ਦਈਏ ਕਿ ਵਿਰਾਟ ਭਾਰਤ ਦੇ ਮੋਸਟ ਪਾਪੁਲਰ ਸੈਲੀਬ੍ਰਿਏਟੀ ਹਨ। ਵਿਰਾਟ ਉਹ ਸ਼ਖਸ ਹਨ ਜੋ ਪੂਰੀ ਦੁਨੀਆ ’ਚ ਸਭ ਤੋਂ ਜ਼ਿਆਦਾ ਫਾਲੋ ਕਰਨ ਵਾਲੇ ਸੈਲੀਬ੍ਰਿਏਟੀਜ਼ ’ਚੋਂ ਇਕ ਹਨ। ਕੋਹਲੀ ਦੇ ਇੰਸਟਾਗ੍ਰਾਮ ’ਤੇ 271 ਮਿਲੀਅਨ ਫਾਲੋਅਰਸ ਹਨ।

ਇਹ ਵੀ ਪੜ੍ਹੋ: ਕੋਰੀਆ ਟੂਰਿਜ਼ਮ ਦੀ Brand Ambassador ਬਣੀ ਹਿਨਾ ਖਾਨ

ਬਚਪਨ ਤੋਂ ਸ਼ੁਰੂ ਹੋਇਆ ਐਕਟਿੰਗ ਦਾ ਸਫਰ

ਪੰਜਾਬ ਦੇ ਜਲੰਧਰ ’ਚ 13 ਅਕਤੂਬਰ, 2001 ਨੂੰ ਜਨਮੀ ਅਵਨੀਤ ਨੇ ਮਹਿਜ 8 ਸਾਲ ਦੀ ਉਮਰ ’ਚ ਮਨੋਰੰਜਨ ਜਗਤ ’ਚ ਕਦਮ ਰੱਖ ਦਿੱਤਾ ਸੀ। ਉਸਨੇ 2010 ’ਚ ‘ਡਾਂਸ ਇੰਡੀਆ ਡਾਂਸ ਲਿਟਿਲ ਮਾਸਟਰਸ’ ਤੋਂ ਸ਼ੁਰੂਆਤ ਕੀਤੀ, ਜਿਥੇ ਉਸਦੀ ਪ੍ਰਤਿਭਾ ਨੂੰ ਖੂਬ ਸਰਾਹਿਆ ਗਿਆ। ਇਸਦੇ ਬਾਅਦ ‘ਮੇਰੀ ਮਾਂ’, ‘ਚੰਦਰ ਨੰਦਿਨੀ’ ਅਤੇ ‘ਅਲਾਦੀਨ-ਨਾਮ ਤਾਂ ਸੁਣਿਆ ਹੋਵੇਗਾ’ ਵਰਗੇ ਟੀਵੀ ਸੀਰੀਅਲਸ ਨੇ ਉਸ ਨੂੰ ਵੱਡੇ ਪਰਦੇ ਦਾ ਰਸਤਾ ਦਿਖਾਇਆ।

ਇਹ ਵੀ ਪੜ੍ਹੋ: ਵੱਡੀ ਖਬਰ; ਸੋਸ਼ਲ ਮੀਡੀਆ 'ਤੇ ਲਾਈਵਸਟ੍ਰੀਮ ਕਰ ਰਹੀ 23 ਸਾਲਾ ਮਸ਼ਹੂਰ ਮਾਡਲ ਨੂੰ ਗੋਲੀਆਂ ਨਾਲ ਭੁੰਨ੍ਹਿਆ

ਫਿਲਮਾਂ ’ਚ ਅਵਨੀਤ

ਅਵਨੀਤ ਨੇ 2014 ’ਚ ਰਾਣੀ ਮੁਖਰਜੀ ਦੀ ਫਿਲਮ ‘ਮਰਦਾਨੀ’ ਨਾਲ ਬਾਲੀਵੁੱਡ ’ਚ ਡੈਬਿਓ ਕੀਤਾ। ਇਸ ਫਿਲਮ ’ਚ ਉਸਨੇ ਮੀਰਾ ਦਾ ਕਿਰਦਾਰ ਨਿਭਾਇਆ, ਜੋ ਛੋਟਾ ਪਰ ਪ੍ਰਭਾਵਸ਼ਾਲੀ ਸੀ। ਇਸਦੇ ਬਾਅਦ 2017 ’ਚ ਉਹ ‘ਕਰੀਬ-ਕਰੀਬ ਸਿੰਗਲ’ ’ਚ ਇਕ ਛੋਟੀ ਭੂਮਿਕਾ ’ਚ ਦਿਸੀ। 2019 ’ਚ ‘ਮਰਦਾਨੀ-2’ ’ਚ ਵੀ ਉਸਦਾ ਕੈਮਿਓ ਦਰਸ਼ਕਾਂ ਨੂੰ ਪਸੰਦ ਆਇਆ। 2023 ’ਚ ਅਵਨੀਤ ਨੇ ਕੰਗਨਾ ਰਣੌਤ ਦੀ ਪ੍ਰੋਡਿਊਸ ਕੀਤੀ ਗਈ ਫਿਲਮ ‘ਟੀਕੂ ਵੈਡਸ ਸ਼ੇਰੂ’ ’ਚ ਨਵਾਜੂਦੀਨ ਸਿੱਦਕੀ ਦੇ ਨਾਲ ਲੀਡ ਰੋਲ ਨਿਭਾ ਕੇ ਸਾਰਿਆਂ ਦਾ ਧਿਆਨ ਖਿੱਚਿਆ। 2024 ’ਚ ਉਹ ਸਨੀ ਸਿੰਘ ਦੇ ਨਾਲ ਰੋਮਾਂਟਿਕ-ਕਾਮੇਡੀ ‘ਲਵ ਕੀ ਅਰੈਂਜ ਮੈਰਿਜ’ ’ਚ ਨਜ਼ਰ ਆਈ, ਜਿਸ ’ਚ ਉਸਦੀ ਤਾਜ਼ਗੀ ਭਰੀ ਅਦਾਕਾਰੀ ਨੂੰ ਸਰਾਹਿਆ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News