ਵੱਡੀ ਰੈਂਕਿੰਗ ਵਾਲੀਆਂ ਟੀਮਾਂ ਵਿਰੁੱਧ ਵਧੀਆ ਸ਼ੁਰੂਆਤ ਜ਼ਰੂਰੀ : ਰਾਣੀ

Wednesday, Jan 22, 2020 - 08:02 PM (IST)

ਵੱਡੀ ਰੈਂਕਿੰਗ ਵਾਲੀਆਂ ਟੀਮਾਂ ਵਿਰੁੱਧ ਵਧੀਆ ਸ਼ੁਰੂਆਤ ਜ਼ਰੂਰੀ : ਰਾਣੀ

ਬੈਂਗਲੁਰੂ— ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਨੇ ਬੁੱਧਵਾਰ ਨੂੰ ਕਿਹਾ ਕਿ ਨਿਊਜ਼ੀਲੈਂਡ ਤੇ ਬ੍ਰਿਟੇਨ ਵਰਗੀ ਵੱਡੀ ਰੈਂਕਿੰਗ ਵਾਲੀਆਂ ਟੀਮਾਂ ਦੇ ਵਿਰੁੱਧ ਆਗਾਮੀ ਮੈਚਾਂ 'ਚ ਵਧੀਆ ਪ੍ਰਦਰਸ਼ਨ ਓਲੰਪਿਕ ਦੀ ਵਧੀਆ ਤਿਆਰੀ ਸਾਬਤ ਹੋਵੇਗੀ। ਰਾਣੀ ਨੇ ਇਸ ਸੈਸ਼ਨ ਦੇ ਪਹਿਲੇ ਦੌਰ ਦੇ ਲਈ ਆਇਰਲੈਂਡ ਰਵਾਨਾ ਹੋਣ ਤੋਂ ਪਹਿਲਾਂ ਇਹ ਗੱਲ ਕਹੀ। ਭਾਰਤੀ ਟੀਮ ਨਿਊਜ਼ੀਲੈਂਡ ਵਿਰੁੱਧ ਚਾਰ ਮੈਚ ਤੇ ਬ੍ਰਿਟੇਨ ਵਿਰੁੱਧ ਇਕ ਮੈਚ ਖੇਡੇਗੀ।
ਰਾਣੀ ਨੇ ਕਿਹਾ ਕਿ ਅਸੀਂ ਨਿਊਜ਼ੀਲੈਂਡ (ਰੈਂਕਿੰਗ 6) ਤੇ ਬ੍ਰਿਟੇਨ (ਰੈਂਕਿੰਗ 5) ਵਰਗੀਆਂ ਟੀਮਾਂ ਵਿਰੁੱਧ ਵਧੀਆ ਪ੍ਰਦਰਸ਼ਨ ਕਰਨਾ ਹੋਵੇਗਾ। ਇਸ ਨਾਲ ਓਲੰਪਿਕ ਦੀ ਤਿਆਰੀ ਮਜ਼ਬੂਤ ਹੋਵੇਗੀ। ਮਜ਼ਬੂਤ ਟੀਮਾਂ ਵਿਰੁੱਧ ਵਧੀਆ ਸ਼ੁਰੂਆਤ ਬਹੁਤ ਮਾਈਨੇ ਰੱਖਦੀ ਹੈ। ਭਾਰਤ ਨੂੰ ਨਿਊਜ਼ੀਲੈਂਡ ਦੀ ਡੇਵਲਪਮੈਂਟ ਟੀਮ ਨਾਲ 25 ਜਨਵਰੀ ਨੂੰ ਖੇਡਣਾ ਹੈ। ਇਸ ਤੋਂ ਬਾਅਦ 27 ਤੇ 29 ਜਨਵਰੀ ਨੂੰ ਨਿਊਜ਼ੀਲੈਂਡ ਦੀ ਰਾਸ਼ਟਰੀ ਟੀਮਾਂ ਨਾਲ ਤੇ ਚਾਰ ਫਰਵਰੀ ਨੂੰ ਬ੍ਰਿਟੇਨ ਨਾਲ ਖੇਡਣਾ ਹੈ।


author

Gurdeep Singh

Content Editor

Related News