ਹਾਰਦਿਕ ਪੰਡਯਾ ਦੀ ਸ਼ਾਨਦਾਰ ਵਾਪਸੀ, ਖੇਡੀ ਧਮਾਕੇਦਾਰ ਪਾਰੀ

Friday, Feb 28, 2020 - 11:42 PM (IST)

ਹਾਰਦਿਕ ਪੰਡਯਾ ਦੀ ਸ਼ਾਨਦਾਰ ਵਾਪਸੀ, ਖੇਡੀ ਧਮਾਕੇਦਾਰ ਪਾਰੀ

ਨਵੀਂ ਦਿੱਲੀ— ਸੱਟ ਕਾਰਨ ਵਾਪਸੀ ਕਰ ਰਹੇ ਹਾਰਦਿਕ ਪੰਡਯਾ ਦੇ ਹਰਫਨਮੌਲਾ ਖੇਡ ਤੇ ਲੈੱਗ ਸਪਿਨਰ ਰਾਹੁਲ ਚਾਹਰ (18 ਦੌੜਾਂ 'ਤੇ ਪੰਜ ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਰਿਲਾਇੰਸ ਵਨ ਨਾਲ 16ਵੇਂ ਡੀਵਾਈ ਪਾਟਿਲ ਟੀ-20 ਕੱਪ 'ਚ ਸ਼ੁੱਕਰਵਾਰ ਨੂੰ ਬੈਂਕ ਆਫ ਬੜੌਦਾ ਨੂੰ 25 ਦੌੜਾਂ ਨਾਲ ਹਰਾਇਆ। ਰਿਲਾਇੰਸ ਵਨ ਦੀ ਜਿੱਤ 'ਚ ਸੱਟ ਤੋਂ ਉੱਭਰ ਕੇ ਮੈਦਾਨ 'ਚ ਉਤਰੇ ਹੋਰ ਭਾਰਤੀ ਖਿਡਾਰੀ ਭੁਵਨੇਸ਼ਵਰ ਕੁਮਾਰ ਤੇ ਸ਼ਿਖਰ ਧਵਨ ਨੇ ਵੀ ਆਪਣਾ ਯੋਗਦਾਨ ਦਿੱਤਾ। ਪੰਡਯਾ ਨੇ 25 ਗੇਂਦਾਂ 'ਚ ਇਕ ਚੌਕਾ ਤੇ ਚਾਰ ਛੱਕਿਆਂ ਦੀ ਮਦਦ ਨਾਲ 38 ਦੌੜਾਂ ਦੀ ਪਾਰੀ ਖੇਡੀ ਤੇ ਬਾਅਦ 'ਚ 26 ਦੌੜਾਂ 'ਤੇ ਤਿੰਨ ਵਿਕਟਾਂ ਵੀ ਹਾਸਲ ਕੀਤੀਆਂ।
ਭੁਵਨੇਸ਼ਵਰ ਨੇ ਤਿੰਨ ਓਵਰ 'ਚ ਸਿਰਫ 14 ਦੌੜਾਂ ਦਿੱਤੀਆਂ ਪਰ ਉਸ ਨੂੰ ਕੋਈ ਸਫਲਤਾ ਨਹੀਂ ਮਿਲੀ। ਧਵਨ ਨੇ 14 ਦੌੜਾਂ ਬਣਾਈਆਂ। ਸੱਟ ਤੋਂ ਉੱਭਰਨ ਦੇ ਬਾਅਦ ਇਨ੍ਹਾਂ ਤਿੰਨਾਂ ਖਿਡਾਰੀਆਂ ਦਾ ਇਹ ਪਹਿਲਾ ਮੁਕਾਬਲਾ ਹੈ।

 

author

Gurdeep Singh

Content Editor

Related News